ਪੰਜਾਬ
ਕਿਸਾਨਾਂ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਸੁਖਬੀਰ ਬਾਦਲ ਨੂੰ ਦਿਖਾਇਆ ਕਾਲੀਆ ਝੰਡੀਆਂ, ਘੇਰੀਆਂ ਗੱਡੀਆਂ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਅੰਦੋਲਨਕਾਰੀ ਕਿਸਾਨਾਂ ਨੇ ਜਬਰਦਸਤ ਵਿਰੋਧ ਕੀਤਾ । ਸੁਖਬੀਰ ਬਾਦਲ ਦੀਆਂ ਗੱਡੀਆਂ ਘੇਰ ਕੇ ਕਾਲੇ ਝੰਡੇ ਦਿਖਾਏ ਅਤੇ ਨਾਅਰੇਬਾਜੀ ਕੀਤੀ । ਕਿਸਾਨ ਦੇ ਵਿਰੋਧ ਨੂੰ ਦੇਖਦੇ ਹੋਏ ਪੁਲਿਸ ਨੇ ਸੁਖਬੀਰ ਬਾਦਲ ਨੂੰ ਦੂਜੇ ਰਸਤੇ ਤੋਂ ਬਾਹਰ ਕੱਢਿਆ । ਸੁਖਬੀਰ ਬਾਦਲ ਅੱਜ ਸ਼ਹੀਦੀ ਜੋੜ ਮੇਲੇ ਮੌਕੇ ਮੱਥਾ ਟੇਕਣ ਆਏ ਸਨ। ਸੁਖਬੀਰ ਬਾਦਲ ਜਦੋ ਮੀਡਿਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਕਿਸਾਨਾਂ ਨੇ ਨਾਅਰੇਬਾਜੀ ਸ਼ੁਰੂ ਕਰ ਦਿਤੀ ਜਿਸ ਤੇ ਸੁਖਬੀਰ ਬਾਦਲ ਨੂੰ ਦੂਜੇ ਰਸਤੇ ਤੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਕਿਸਾਨ ਨੂੰ ਸਮਝਾਉਂਣ ਗਏ ਜਿਲਾ ਅਕਾਲੀ ਦਲ ਦੇ ਪ੍ਰਧਾਨ ਅਤੇ ਇਕ ਹੋਰ ਆਗੂ ਕਿਸਾਨਾਂ ਨਾਲ ਧੱਕਾ ਮੁਕੀ ਸ਼ੁਰੂ ਕਰ ਦਿਤੀ ਤੇ ਓਹਨਾ ਦੀ ਪੱਗ ਇਸ ਦੋਰਾਨ ਉਤਰ ਗਈ। ਕਿਸਾਨਾਂ ਦਾ ਕਹਿਣਾ ਸੀ ਅਕਾਲੀ ਦਲ ਭਾਜਪਾ ਦਾ ਦੂਜਾ ਰੂਪ ਹੈ ਦੋਵੇ ਪਾਰਟੀਆਂ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਵਿਰੋਧ ਕਰਨ ਵਾਲੇ ਨੌਜਵਾਨ ਸਨ ਜੋ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ