ਪੰਜਾਬ

ਸਾਂਝੀ ਐਕਸ਼ਨ ਕਮੇਟੀ ਨੇ ਸਕੱਤਰੇਤ ਵਿਖੇ ਲਗਾਈ ਛਬੀਲ

ਚੰਡੀਗੜ੍ਹ 21ਜੂਨ ਸਾਂਝੀ ਐਕਸ਼ਨ ਕਮੇਟੀ ਪੰਜਾਬ ਸਿਵਲ ਸਕੱਤਰੇਤ ਵੱਲੋਂ ਸਕੱਤਰੇਤ ਦੇ ਸਮੂੰਹ ਮੁਲਾਜ਼ਮਾਂ ਦੇ ਸਹਿਯੋਗ ਨਾਲ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਿਵਲ ਸਕੱਤਰੇਤ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਪੰਜਾਬ ਅਤੇ ਹਰਿਆਣਾ ਸਕੱਤਰੇਤ ਵਿਖੇ ਆਪਣੇ ਕੰਮਾਂ ਲਈ ਪਹੁੰਚੇ ਰਾਹਗੀਰਾਂ ਨੇ ਕਹਿਰ ਦੀ ਗਰਮੀ ਦੌਰਾਨ ਜਲ ਛੱਕਿਆ। ਇਸਦੇ ਨਾਲ ਹੀ ਸੰਗਤਾਂ ਨੂੰ ਛੋਲੇ ਅਤੇ ਕੜਾਹ ਪ੍ਰਸ਼ਾਦ ਅਤੁੱਟ ਵਰਤਿਆ ਗਿਆ। ਇਸ ਮੌਕੇ ਪ੍ਰੇਮਦਾਸ ਸਿੰਘ,ਉਮੇਸ਼ ਚੰਦਰ,ਜਸਬੀਰ ਸਿੰਘ, ਕੁਲਵਿੰਦਰ ਸਿੰਘ, ਮਲਕੀਤ ਸਿੰਘ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਤੋ ਇਲਾਵਾ ਵੱਖ ਵੱਖ ਮੁਲਾਜਮ ਆਗੂਆਂ ਨੇ ਸੇਵਾ ਨਿਭਾਈ। ਸੀਨੀਅਰ ਮੁਲਾਜਮ ਆਗੂ ਪਰਮਦੀਪ ਸਿੰਘ ਭਬਾਤ ਵੱਲੋਂ ਵੀ ਇਸ ਮੋਕੇ ਵਿਸੇਸ਼ ਤੌਰ ਤੇ ਸਿਕਰਤ ਕੀਤੀ ਗਈ ਅਤੇ ਪਿਛਲੇ ਕਈ ਸਾਲਾਂ ਤੋਂ ਸਾਂਝੀ ਐਕਸ਼ਨ ਕਮੇਟੀ ਵੱਲੋਂ ਕੀਤੇ ਜਾ ਰਹੇ ਸਲਾਘਾ ਯੋਗ ਕਾਰਜਾ ਦੀ ਭਰਪੂਰ ਸ਼ਲਾਘਾ ਕੀਤੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!