ਪੰਜਾਬ

ਕੁੜੀਆ ਦੀ ਮੁੱਖ ਮੰਤਰੀ ਨੂੰ ਪੁਕਾਰ, ਰੈਸ਼ਨੇਲਾਈਜੇਸ਼ਨ ਦੀ ਜਗ੍ਹਾ ਗੋਲੀ ਦਿਉ ਮਾਰ

 

ਅੱਜ ਮੁਲਾਜ਼ਮ ਆਪਣੇ ਬੱਚੇ ਮੁੱਖ ਮੰਤਰੀ ਪੰਜਾਬ ਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਸੋਪਣ ਲਈ ਮੋਤੀ ਮਹਿਲ ਪੁੱਜੇ

ਮੁੱਖ ਮੰਤਰੀ ਦੇ ਓ ਐੱਸ ਡੀ ਐਮ.ਪੀ ਸਿੰਘ ਨਾਲ 12 ਜਨਵਰੀ ਨੂੰ ਚੰਡੀਗੜ੍ਹ ਮੀਟਿੰਗ

ਸਰਕਾਰ ਰੈਗੂਲਰ ਕਰਨ ਦੀ ਜਗ੍ਹਾ ਰੈਸ਼ਨੇਲਾਈਜੇਸ਼ਨ ਤੇ ਤਨਖ਼ਾਹ ਕਟੌਤੀ ਦੇ ਬਹਾਨੇ ਮੁਲਾਜ਼ਮਾਂ ਨੂੰ ਨੋਕਰੀ ਛੱਡਣ ਤੇ ਕਰ ਰਹੀ ਹੈ ਮਜ਼ਬੂਰ

ਜੇਕਰ ਮੀਟਿੰਗ ਵਿੱਚ ਕੋਈ ਹੱਲ ਨਾ ਹੋਇਆ ਤਾਂ ਪਟਿਆਲਾ ਵਿਖੇ ਕੀਤੀ ਜਾਵੇਗੀ ਭੁੱਖ ਹੜਤਾਲ

ਕੱਚੇ ਮੁਲਾਜ਼ਮਾਂ ਪਟਿਆਲਾ ਭਰੀ ਹੁੰਗਾਰ, ਸਭ ਤੋਂ ਬੇਸ਼ਰਮ ਕਪਤਾਨ ਸਰਕਾਰ ਲੱਗੇ ਨਾਅਰੇ

10-01-2021(ਪਟਿਆਲਾ) ਇਹ ਸੁਣ ਕੇ ਸੱਭ ਨੂੰ ਹੈਰਾਨੀ ਹੋਵੇਗੀ ਜਦ ਨੋਜਵਾਨ ਪੜ੍ਹੀਆ ਲਿਖੀਆ ਕੁੜੀਆ ਅਪਣੇ ਮੂੰਹੋਂ ਮੁੱਖ ਮੰਤਰੀ ਨੂੰ ਕਹਿ ਰਹੀਆ ਹੋਣ ਕਿ ਸਾਨੂੰ ਗੋਲੀ ਮਾਰ ਦਿਉ, ਪਰ ਪੰਜਾਬ ਵਿੱਚ ਇਹ ਹੋਇਆ ਹੈ ਤੇ ਉਹ ਵੀ ਮੁੱਖ ਮੰਤਰੀ ਦੇ ਸ਼ਹਿਰ ਵਿੱਚ।
“ਕੁੜੀਆ ਦੀ ਮੁੱਖ ਮੰਤਰੀ ਨੂੰ ਪੁਕਾਰ, ਰੈਸ਼ਨੇਲਾਈਜੇਸ਼ਨ ਦੀ ਜਗ੍ਹਾ ਗੋਲੀ ਦਿਉ ਮਾਰ” ਅੱਜ ਕੁੜੀਆ ਦੇ ਆਪਣੇ ਗਲ `ਚ ਇਸ ਸਲੋਗਨ ਦੀਆ ਤਖਤੀਆ ਪਾ ਕੇ ਪਟਿਆਲਾ ਦੇ ਬਾਜ਼ਾਰਾਂ ਵਿਚੋਂ ਆਪਣੇ ਬੱਚਿਆ ਸਮੇਤ ਮੋਤੀ ਮਹਿਲ ਨੂੰ ਗਏ। ਪਿਛਲੇ 10-15 ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਬਜ਼ਾਏ ਮੁਲਾਜ਼ਮਾਂ ਦੀਆ ਜ਼ਬਰੀ ਬਦਲੀਆ ਕਰਨ ਤੇ ਇਹ ਕੱਚੇ ਕਾਮੇ ਸਰਕਾਰ ਦੀਆ ਨੀਤੀਆ ਦਾ ਵਿਰੋਧ ਕਰਨ ਅੱਜ ਪਟਿਆਲਾ ਪੁੱਜੇ ਸਨ ਅਤੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਐਨੀ ਦੁਰ ਬਦਲੀਆ ਹੋਣ ਕਰਕੇ ਮੁਲਾਜ਼ਮ ਆਪਣੇ ਬੱਚੇ ਨਹੀ ਪਾਲ ਸਕਦੇ ਇਸ ਲਈ ਅੱਜ ਆਪਣੇ ਬੱਚਿਆ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੋਰ ਦੇ ਮਹਿਲਾਂ ਵਿਚ ਛੱਡਣ ਆਏ ਹਨ ਤਾਂ ਜੋ ਸਾਡੇ ਬੱਚਿਆ ਦੀ ਪਰਵਰਿਸ਼ ਸਹੀ ਹੋ ਸਕੇ।ਧਿਆਨ ਰਹੇ ਕਿ ਬੀਤੇ ਦਿਨੀ ਸਿੱਖਿਆ ਵਿਭਾਗ ਵੱਲੋਂ ਦਿੱਤੇ ਫਰਮਾਨ ਅਨੁਸਾਰ 10-15 ਸਾਲਾਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਹੁਣ ਮਾਲਵੇ ਦੇ ਜ਼ਿਲ੍ਹਿਆ ਫਾਜ਼ਿਲਕਾ ਫਿਰੋਜ਼ਪੁਰ ਮੁਕਤਸਰ ਬਠਿੰਡਾ ਮਾਨਸਾ ਮੋਗਾ ਤੋਂ ਦੋਆਬਾ ਤੇ ਮਾਝੇ ਦੇ ਜਿਲਿਆਂ ਤਰਨਤਾਰਨ ਅੰਮ੍ਰਿਤਸਰ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਭੇਜੇ ਜਾਣਗੇ। ਇਸ ਦੇ ਨਾਲ ਹੀ ਦੁਆਬੇ ਅਤੇ ਮਾਝੇ ਦੇ ਜ਼ਿਲ੍ਹਿਆ ਵਿਚ ਵੀ ਮੁਲਾਜ਼ਮਾਂ ਨੂੰ ਬਦਲਿਆ ਜਾ ਰਿਹਾ ਹੈ, ਕੁਆਰੀਆ ਕੁੜੀਆ, ਉਹ ਮੁਲਾਜ਼ਮ ਜਿੰਨਾ ਦੇ ਬੱਚੇ ਛੋਟੇ ਹਨ ਜਾਂ ਜਿੰਨ੍ਹਾ ਦੇ ਮਾਪੇ ਜਾਂ ਪਰਿਵਾਰਿਕ ਮੈਂਬਰ ਬਿਮਾਰੀ ਤੋਂ ਪੀੜਤ ਹਨ ਨੂੰ ਵੀ ਇਸ ਧੱਕੇਸ਼ਾਹੀ ਚ ਨਹੀ ਬਖਸ਼ਿਆ ਗਿਆ। ਜਿਕਰਯੋਗ ਹੈ ਕਿ ਇਹ ਸਰਵ ਸਿੱਖਿਆ ਅਬਿਆਨ ਦ ਕੱਚੇ ਮੁਲਾਜ਼ਮ ਹਨ ਜਿੰਨ੍ਹਾਂ ਦੀ ਪੱਕੇ ਮੁਲਾਜ਼ਮਾਂ ਵਾਂਗ ਨਾ ਤਾਂ ਨੋਕਰੀ ਸੇਫ ਹੈ ਅਤੇ ਨਾ ਹੀ ਇੰਨ੍ਹਾ ਮੁਲਾਜ਼ਮਾਂ ਨੂੰ ਰਹਿਣ ਦਾ ਭੱਤਾ,ਮੈਡੀਕਲ ਭੱਤਾ ਜਾਂ ਕੋਈ ਹੋਰ ਸਰਕਾਰੀ ਸਹੂਲਤ ਦਿੱਤੀ ਜਾਦੀ ਹੈ ਬਲਕਿ ਜਿੰਨੀ ਤਨਖਾਹ ਲੈ ਰਹੇ ਹਨ ਉਸ ਤਨਖਾਹ ਵਿਚ ਤਾਂ ਦੂਰ ਦੁਰਾਡੇ ਜਾ ਕੇ ਅੱਤ ਦੀ ਮਹਿੰਗਾਈ ਚ ਜ਼ਿਊਣਾ ਦੁੱਬਰ ਕਰਨ ਤੇ ਸਰਕਾਰ ਤੁੱਲ ਗਈ ਹੈ ਜੋ ਕਿ ਕੱਚੇ ਮੁਲਾਜ਼ਮਾਂ ਨਾਲ ਸਰਕਾਰ ਤੇ ਵਿਭਾਗ ਦਾ ਸਰਾਸਰ ਧੱਕਾ ਹੈ।

ਪਟਿਆਲਾ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਦੇ ਰੋਹ ਨੂੰ ਦੇਖਦੇ ਹੋਏ ਸਰਕਾਰ ਨਾਲ ਰਾਬਤਾ ਕਰਕੇ ਜਥੇਬੰਦੀ ਦੀ 12 ਜਨਵਰੀ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਓ ਐਸ ਡੀ ਐਮ ਪੀ ਸਿੰਘ ਨਾਲ ਮੁਲਾਕਾਤ ਦਾ ਸਮਾਂ ਦਿੱਤਾ ਗਿਆ। ਪ੍ਰਸਾਸ਼ਨ ਵੱਲੋਂ ਤਹਿਸੀਲਦਾਰ ਪਵਨਦੀਪ ਸਿੰਘ ਅਤੇ ਡੀ ਐਸ ਪੀ ਯੋਗੇਸ਼ ਸ਼ਰਮਾਂ ਨੇ ਮੀਟਿੰਗ ਦਾ ਸਮਾਂ ਅਨਾਉਸ ਕੀਤਾ।
ਆਗੂਆ ਨੇ ਐਲਾਨ ਕੀਤਾ ਕਿ ਜੇਕਰ 12 ਜਨਵਰੀ ਦੀ ਮੀਟਿੰਗ ਵਿੱਚ ਬਦਲੀਆ ਦਾ ਕੋਈ ਠੋਸ ਹੱਲ ਨਾ ਹੋਇਆ ਤਾਂ ਕੁੜੀਆ ਪਟਿਆਲਾ ਵਿਖੇ ਭੁੱਖ ਹੜਤਾਲ ਸ਼ੁਰੂ ਕਰਨਗੀਆ।

ਸਰਕਾਰ ਨੇ ਵਾਅਦਾ ਤਾਂ ਕੀਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ ਅਤੇ ਨਵੀਆ ਪੱਕੀਆ ਨੋਕਰੀਆ ਦੇਵਾਂਗੇ ਪਰ ਸੱਚਾਈ ਇਸ ਦੇ ਉਲਟ ਹੈ।ਰੈਲੀ ਦੋਰਾਨ ਮੋਜੂਦ ਕੁੜੀਆ ਰਜਨੀ ਬਾਲਾ ਪੂਜਾ ਰਾਣੀ ਚਿੰਕੀ ਆਸ਼ਾ ਰਾਣੀ ਸਰਬਜੀਤ ਕੋਰ ਨੇ ਕਿਹਾ ਕਿ ਇਕ ਪਾਸੇ ਸਰਕਾਰ ਕੁੜੀਆ ਲਈ ਰਾਖਵਾਕਰਨ ਕਰ ਰਹੀ ਅਤੇ ਨਵੀ ਭਰਤੀ ਵਿਚ ਕੁੜੀਆ ਨੂੰ ਘਰਾਂ ਦੇ ਨੇੜੇ ਨੋਕਰੀ ਦੇਣ ਦੀ ਗੱਲ ਆਖੀ ਜਾ ਰਹੀ ਹੈ ਪਰ ਸਿੱਖਿਆ ਵਿਭਾਗ ਤੇ ਸਿੱਖਿਆ ਮੰਤਰੀ ਵੱਲੋਂ 10-15 ਸਾਲਾਂ ਤੋਂ ਕੰਮ ਕਰਦੇ ਕਰਮਚਾਰੀਆ ਨੂੰ ਪੱਕਾ ਕਰਨ ਦੀ ਬਜਾਏ ਉਲਟਾ ਕਰਮਚਾਰੀਆ ਦੀਆ ਤਨਖਾਹਾਂ ਤੇ ਕਟੌਤੀ ਕੀਤੀ ਜਾ ਰਹੀ ਅਤੇ ਕਰਮਚਾਰੀਆ ਦੀਆ ਦੂਰ ਦੁਰਾਡੇ 200-250 ਕਿਲੋਮੀਟਰ ਬਦਲੀਆ ਕਰਕੇ ਨੋਕਰੀ ਛੱਡਣ ਤੇ ਵਿਭਾਗ ਮਜ਼ਬੂਰ ਕਰ ਰਿਹਾ ਹੈ। ਕੁੜੀਆ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਸੀ ਵੀ ਇਕ ਮਹਿਲਾ ਹੋ ਤੇ ਜਾਣਦੇ ਹੋ ਕਿ ਘਰਾਂ ਵਿਚ ਬੱਚੇ ਕਿਵੇਂ ਪਾਲੇ ਜਾਦੇ ਹਨ। ਜੇਕਰ ਐਨੀ ਦੂਰ ਬਦਲੀਆ ਹੋਣਗੀਆ ਤਾਂ ਘਰ ਕਿਵੇ ਚੱਲਣਗੇ।


ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਆਗੂ ਆਸ਼ੀਸ਼ ਜੁਲਾਹਾ ਪਰਵੀਨ ਸ਼ਰਮਾਂ ਹਰਪ੍ਰੀਤ ਸਿੰਘ ਰਜਿੰਦਰ ਸਿੰਘ ਹਰਦੇਵ ਸਿੰਘ ਦਵਿੰਦਰ ਸਿੰਘ ਆਦਿ ਨੇ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਲਗਾਤਾਰ ਢਾਈ ਸਾਲ ਤੋਂ ਮੁਲਾਜ਼ਮਾਂ ਨੂੰ ਲਾਰੇ ਲਗਾ ਰਹੇ ਹਨ ਅਤੇ ਸਿੱਖਿਆ ਮੰਤਰੀ ਨਾਲ ਕਈ ਵਾਰ ਮੀਟਿੰਗ ਹੋ ਚੁੱਕੀਆ ਹਨ। ਪਿਛਲੇ ਦਿਨੀ ਸਿੱਖਿਆ ਮੰਤਰੀ ਦੀ ਰਿਹਾਇਸ਼ ਤੇ ਹੋਈ ਮੀਟਿੰਗ ਵਿਚ ਸਿੱਖਿਆ ਮੰਤਰੀ ਨੇ ਏ.ਜੀ ਪੰਜਾਬ ਦਾ ਬਹਾਨਾ ਲਗਾ ਕੇ ਬੇਵੱਸੀ ਜ਼ਾਹਿਰ ਕੀਤੀ ਤੇ ਉਸ ਸਮੇਂ ਵੀ ਆਗੂਆ ਵੱਲੋਂ ਤਨਖਾਹ ਕਟੌਤੀ ਅਤੇ ਦੂਰ ਦੁਰਾਡੇ ਕਰਮਚਾਰੀਆ ਦੀਆ ਬਦਲੀਆ ਦਾ ਸਿੱਖਿਆ ਮੰਤਰੀ ਕੋਲ ਮੁੱਦਾ ਉਠਾਇਆ ਸੀ ਜਿਸ ਤੇ ਸਿੱਖਿਆ ਮੰਤਰੀ ਵੱਲੋਂ ਭਰੋਸਾ ਦਿੱਤਾ ਸੀ ਕਿ ਇਸ ਤਰ੍ਹਾ ਨਹੀ ਹੋਵੇਗਾ ਪ੍ਰੰਤੂ ਵਿਭਾਗ ਵੱਲੋਂ ਮੁਲਾਜ਼ਮਾਂ ਨੂੰ 200-250 ਕਿਲੋਮੀਟਰ ਦੂਰ ਸਟੇਸ਼ਨ ਦੇ ਦਿੱਤੇ ਹਨ ਜਿਸ ਤੋਂ ਮੁਲਾਜ਼ਮ ਵਰਗ ਨਿਰਾਸ਼ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!