ਪੰਜਾਬ

14 ਤੋਂ 20 ਜਨਵਰੀ ਤੱਕ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਪੁਤਲੇ ਫੂਕਣ ਦਾ ਅੈਲਾਨ(ਡੀ.ਟੀ.ਅੈੱਫ. ਦੀ ਦੋ ਦਿਨਾਂ ਸਲਾਨਾ ਜਨਰਲ ਕਾਊੰਸਲ ਸੰਪੰਨ)

 

ਵਿਕਰਮ ਦੇਵ ਸਿੰੰਘ ਸੂਬਾ ਪ੍ਰਧਾਨ ਅਤੇ ਮੁਕੇਸ਼ ਗੁਜਰਾਤੀ ਬਣੇ ਜਨਰਲ ਸਕੱਤਰ

 

10 ਜਨਵਰੀ, ਮਾਨਸਾ (): ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਬਾਬਾ ਸੋਹਣ ਸਿੰਘ ਭਕਨਾ ਨਗਰ ਮਾਨਸਾ ਵਿਖੇ ਚੱਲ ਰਹੀ ਦੋ ਦਿਨਾਂ ਸਲਾਨਾ ਜਨਰਲ ਕਾਉਂਸਲ ਅੱਜ ਸਫ਼ਲਤਾ ਪੂਰਵਕ ਸੰਪੰਨ ਹੋ ਗਈ ਹੈ। ਇਸ ਦੌਰਾਨ ਜਥੇਬੰਦੀ ਵੱਲੋਂ ਪਿਛਲੇ ਇੱਕ ਸਾਲ ਦੀਆਂ ਸਰਗਰਮੀਆਂ ਦਾ ਮੁਲਾਂਕਣ ਕਰਨ ਦੇ ਨਾਲ-ਨਾਲ ਜਥੇਬੰਦੀ ਦੇ ਸੰਵਿਧਾਨ ਵਿੱਚ ਕੀਤੀਆਂ ਜਾ ਰਹੀਆਂ ਲੋੜੀਦੀਆਂ ਸੋਧਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਆਪਣੀ ਸੇਵਾ ਪੂਰੀ ਕਰ ਚੁੱਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ, ਮੀਤ ਪ੍ਰਧਾਨ ਓਮ ਪ੍ਰਕਾਸ਼ ਸਰਦੂਲਗੜ੍ਹ ਤੋਂ ਇਲਾਵਾ ਸੂਬਾਈ ਆਗੂਆਂ ਧਰਮ ਸਿੰਘ ਸੁਜਾਪੁਰ, ਪ੍ਰਿੰਸੀਪਲ ਅਮਰਜੀਤ ਮਨੀ, ਕੁਲਦੀਪ ਸਿੰਘ ਸੰਗਰੂਰ, ਸਿਕੰਦਰ ਸਿੰਘ ਧਾਲੀਵਾਲ ਨੂੰ ਸਨਮਾਨਿਤ ਕਰਦਿਆਂ ਜਥੇਬੰਦੀ ਵਿੱਚੋਂ ਵਿਦਾਇਗੀ ਦਿੱਤੀ ਗਈ।
ਇਸੇ ਤਰ੍ਹਾਂ ਜਨਰਲ ਕਾਊੰਸਲ ਵਿੱਚ ਹਾਜ਼ਰ ਸਮੂਹ ਡੈਲੀਗੇਟਾਂ ਵੱਲੋਂ ਸਰਬ ਸੰਮਤੀ ਨਾਲ ਵਿਕਰਮ ਦੇਵ ਸਿੰੰਘ ਨੂੰ ਸੂਬਾ ਪ੍ਰਧਾਨ, ਮੁਕੇਸ਼ ਗੁਜਰਾਤੀ ਨੂੰ ਸੂਬਾ ਜਨਰਲ ਸਕੱਤਰ ਅਤੇ ਗੁਰਪਿਆਰ ਕੋਟਲੀ ਨੂੰ ਸੂਬਾ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਮਹਿੰਦਰ ਕੋੜਿਆਂਵਾਲੀ (ਫਾਜਲਿਕਾ), ਹਰਿੰਦਰਜੀਤ ਸਿੰਘ (ਫਤਿਹਗੜ੍ਹ ਸਾਹਿਬ), ਪਰਮਿੰਦਰ ਸਿੰਘ (ਮਾਨਸਾ) ਤੇ ਬੂਟਾ ਸਿੰਘ ਰੁਮਾਣਾ (ਬਠਿੰਡਾ), ਗੁਰਦਿਆਲ ਚੰਦ (ਗੁਰਦਾਸਪੁਰ) ਨੂੰ ਸੂਬਾ ਕਮੇਟੀ ਮੈਂਬਰ ਚੁਣਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਨਵ-ਨਿਯੁਕਤ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਗੁਜਰਾਤੀ ਨੇ ਅੈਲਾਨ ਕੀਤਾ ਕਿ ਮਿਤੀ 14 ਤੋਂ 20 ਜਨਵਰੀ ਤੱਕ ਬਲਾਕ/ਤਹਿਸੀਲ ਪੱਧਰ ਤੇ “ਸਕੱਤਰ ਹਟਾਓ, ਸਿੱਖਿਆ ਬਚਾਓ” ਦੇ ਨਾਅਰੇ ਤਹਿਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਪੁਤਲੇ ਫੂਕੇ ਜਾਣਗੇ ਕਿਉਂਕਿ ਜਿੱਥੇ ਸਿੱਖਿਆ ਸਕੱਤਰ ਵੱਲੋਂ ਮੋਦੀ ਸਰਕਾਰ ਦੁਆਰਾ ਲਿਆਂਦੀ ਗਈ ਕੌਮੀ ਸਿੱਖਿਆ ਨੀਤੀ ਤਹਿਤ ਕਲਾਸ ਰੂਮ ਸਿੱਖਿਆ ਦੇ ਮੁਕਾਬਲੇ ਆਨਲਾਈਨ ਸਿੱਖਿਆ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਬੱਚਿਆਂ ਦੀ ਪੜ੍ਹਾਈ ਕਰਵਾਉਣ ਲਈ ਸਮਾਂ ਨਾ ਦੇ ਕੇ ਹਰ ਹਫ਼ਤੇ ਬੇਲੋੜੀਆਂ ਪ੍ਰੀਖਿਆਵਾਂ ਰਾਹੀਂ ਸਿੱਖਿਆ ਦਾ ਘਾਣ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮੰਨਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਜਿਸ ਕਾਰਨ ਅਧਿਆਪਕ ਵਰਗ ਵਿੱਚ ਗੁੱਸੇ ਦੀ ਭਾਵਨਾ ਹੈ।
ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਆਖਿਆ ਕਿ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਆਉਣ ਵਾਲੇ ਸਮੇਂ ਵਿੱਚ ਪੇ-ਕਮਿਸ਼ਨ, ਬਕਾਇਆ ਮਹਿੰਗਾਈ ਭੱਤੇ, ਅਧਿਆਪਕਾਂ ਦੀਆਂ ਤਰੱਕੀਆਂ ਤੇ ਬਦਲੀਆਂ, ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ ਹੋਰਨਾਂ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਜਥੇਬੰਦੀ ਵੱਲੋਂ ਕਿਸਾਨੀ ਸੰਘਰਸ਼ ਵਿੱਚ ਪਹਿਲਾਂ ਦੀ ਤਰ੍ਹਾਂ ਭਰਵੀਂ ਸ਼ਮੂਲੀਅਤ ਜਾਰੀ ਰੱਖੀ ਜਾਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੇਰੁਜ਼ਗਾਰ ਬੀ.ਐਡ. ਅਧਿਆਪਕ ਫਰੰਟ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ, ਡੀ.ਟੀ.ਐਫ. ਆਗੂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਮੀਤ ਸੁੱਖਪੁਰ, ਹਰਦੀਪ ਟੋਡਰਪੁਰ, ਰਘਵੀਰ ਭਵਾਨੀਗੜ, ਜਸਵਿੰਦਰ ਅੌਜਲਾ, ਹਰਜਿੰਦਰ ਵਡਾਲਾ ਬਾਂਗਰ, ਤੇਜਿੰਦਰ ਕਪੂਰਥਲਾ, ਨਛੱਤਰ ਤਰਨਤਾਰਨ, ਸੁਖਦੇਵ ਡਾਂਸੀਵਾਲ, ਰੁਪਿੰਦਰ ਗਿੱਲ, ਕੁਲਵਿੰਦਰ ਜੋਸ਼ਨ, ਸੁਖਵਿੰਦਰ ਗਿਰ, ਅਤਿੰਦਰ ਘੱਗਾ, ਨਿਰਭੈ ਸਿੰਘ, ਜਸਵੀਰ ਅਕਾਲਗੜ, ਮੁਲਖ ਰਾਜ, ਲਖਵਿੰਦਰ ਸਿੰਘ ਅਤੇ ਅਮਰੀਕ ਮੋਹਾਲੀ ਆਦਿ ਨੇ ਵੀ ਸੰਬੋਧਨ ਕੀਤਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!