ਪੰਜਾਬ

ਜਿਲਾ ਵੈਟਨਰੀ ਇੰਸਪੈਕਟਰ ਸੰਗਰੂਰ ਗੁਰਮੁੱਖ ਸਿੰਘ ਪੇਧਨੀ ਦਾ ਦਿਹਾਂਤ 

ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਨਿਧੜਕ ਜਰਨੈਲ ਅਤੇ ਜਿਲਾ ਵੈਟਨਰੀ ਇੰਸਪੈਕਟਰ  ਪੋਲੀਕਲੀਨਿਕ ਸੰਗਰੂਰ ਗੁਰਮੁੱਖ ਸਿੰਘ ਪੇਧਨੀ 45 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ  । ਪੇਧਨੀ ਦੀ ਮੌਤ ਦੀ ਖ਼ਬਰ ਸੁਨਣ ਦਿਆਂ ਹੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੈਸੀਏਸ਼ਨ  ਵਿਚ ਸੋ਼ਕ ਦੀ ਲਹਿਰ ਦੌੜ ਗ‌ਈ  ।
ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ , ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ,ਜਿਲਾ ਪ੍ਰਧਾਨ ਸੰਗਰੂਰ ਸਰਦਾਰ ਗੁਰਪ੍ਰੀਤ ਸਿੰਘ ਉਘੇ ਗਾਇਕ ਦਲਜੀਤ ਸਿੰਘ ਧਲੇਰੀਆ ,ਗੁਰਮੀਤ ਸਿੰਘ ਮਹਿਤਾ, ਜਸਵਿੰਦਰ ਬੜੀ,ਰਜੀਵ ਮਲਹੋਤਰਾ,ਗੁਰਦੀਪ ਸਿੰਘ ਬਾਸੀ,ਕਿਸ਼ਨ ਚੰਦਰ ਮਹਾਜ਼ਨ ਸਮੇਤ ਜਥੇਬੰਦੀ ਦੇ ਮੌਜੂਦਾ ਅਤੇ ਸਾਬਕਾ ਆਗੂਆਂ ਨੇ ਗੁਰਮੁੱਖ ਸਿੰਘ ਪੇਧਨੀ ਦੇ ਦਿਹਾਂਤ ਤੇ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ  ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।
ਗੁਰਮੁਖ ਸਿੰਘ ਪੇਧਨੀ ਨੂੰ 7 ਮਾਰਚ 2023 ਨੂੰ ਪਟਿਆਲਾ ਵਿਖੇ DVI JOIN ਕਰਵਾਉਣ ਮੋਕੇ ਦੀ ਯਾਦਗਾਰ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!