ਕਿਸਾਨ ਅੰਦੋਲਨ : ਕਿਸਾਨਾਂ ਵਲੋਂ 29 ਦਸੰਬਰ ਨੂੰ ਕੇਂਦਰ ਨਾਲ ਹੋਵੇਗੀ ਗੱਲਬਾਤ

ਕਿਸਾਨਾਂ ਅੰਦੋਲਨ ਨੂੰ ਲੈ ਕੇ ਕਿਸਾਨਾਂ ਨੇ 29 ਦਸੰਬਰ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੇ ਜਾਵੇਗੀ । ਸਵੇਰੇ 11 ਵਜੇ ਵਿਗਿਆਨ ਭਵਨ ਵਿਖੇ ਬੈਠਕ ਹੋਵੇਗੀ । ਇਸ ਲਈ ਕਿਸਾਨਾਂ ਵਲੋਂ 4 ਸੂਤਰੀ ਏਜੇਂਡਾ ਤਹਿ ਕੀਤਾ ਗਿਆ ਹੈ । ਕਿਸਾਨਾਂ ਨੇ ਕਿਹਾ ਕਿ ਹੁਣ ਕਿਸਾਨਾਂ ਦੇ ਏਜੰਡੇ ਤੇ ਕੇਂਦਰ ਨਾਲ ਗੱਲਬਾਤ ਹੋਵੇਗੀ । ਨਾ ਕੇ ਕੇਂਦਰਦੇ ਏਜੰਡੇ ਤੇ ਗੱਲਬਾਤ ਹੋਵੇਗੀ । ਕਿਸਾਨਾਂ ਨੇ ਕਿਹਾ ਹੈ ਕਿ ਕੇਂਦਰ ਦੇ ਖੇਤੀ ਕਨੂੰਨ ਰੱਦ ਕੀਤੇ ਜਾਣ । ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਹੈ ਕਿ ਐਮ ਐਸ ਪੀ ਨੂੰ ਲੀਗਲ ਕੀਤਾ ਜਾਵੇ । ਇਸ ਤੋਂ ਇਲਾਵਾ ਬਿਜਲੀ ਕਨੂੰਨ ਵਾਪਸ ਲਏ ਜਾਣ ਅਤੇ ਪਰਾਲੀ ਨੂੰ ਲੈ ਕੇ ਜੋ ਕਨੂੰਨ ਬਣਾਇਆ ਗਿਆ ਹੈ। ਉਸ ਨੂੰ ਰੱਦ ਕੀਤਾ ਜਾਵੇ । ਹੁਣ ਕਿਸਾਨਾਂ ਵਲੋਂ ਸਰਕਾਰ ਨੂੰ ਪੱਤਰ ਭੇਜਿਆ ਜਾ ਰਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪੱਤਰ ਲਿਖ ਕੇ ਗਲਬਾਤ ਦਾ ਸੱਦਾ ਦਿੱਤਾ ਸੀ ਅਤੇ ਕਿਸਾਨਾਂ ਨੂੰ ਕਿਹਾ ਗਿਆ ਸੀ । ਉਹ ਸਮਾਂ ਤੇ ਤਰੀਕ ਦੱਸਣ ਕੇਂਦਰ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ।
ਖੇਤੀ ਕਨੂੰਨ ਰੱਦ ਕਰਨ ਤੇ ਅੜੇ ਕਿਸਾਨ , ਮੀਟਿੰਗ ਵਿਚ ਕਨੂੰਨ ਰੱਦ ਕਰਨ ਦੀ ਪ੍ਰੀਕਿਰਿਆ ਦੱਸੀ ਜਾਵੇ
ਕਿਸਾਨਾਂ ਵਲੋਂ ਕੇਂਦਰ ਨਾਲ 29 ਦਸੰਬਰ ਨੂੰ ਗੱਲਬਾਤ ਕਰਨ ਦਾ ਫੈਸਲਾ ਲਿਆ ਹੈ । ਇਸ ਦੇ ਨਾਲ ਹੀ ਕਿਸਾਨ ਖੇਤੀ ਕਨੂੰਨ ਰੱਦ ਕਰਨ ਤੇ ਅੜੇ ਹੋਏ ਹਨ। ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਖੇਤੀ ਕਨੂੰਨ ਨੂੰ ਰੱਦ ਕਰੇ ਅਤੇ ਮੀਟਿੰਗ ਵਿਚ ਕੇਂਦਰ ਵਲੋਂ ਕਨੂੰਨ ਰੱਦ ਕਰਨ ਦੀ ਪ੍ਰੀਕ੍ਰਿਆ ਦੱਸੀ ਜਾਵੇ । 8 ਦਸੰਬਰ ਤੋਂ ਬਾਅਦ ਹੁਣ ਕਿਸਾਨਾਂ ਦੀ ਹੁਣ ਮੀਟਿੰਗ ਹੋਵੇਗੀ ਕਿਸਾਨਾਂ ਨੇ ਕੇਂਦਰ ਨੂੰ ਚਿੱਠੀ ਵੀ ਲਿਖ ਕੇ ਚਾਰ ਸੂਤਰੀ ਪ੍ਰੋਗਰਾਮ ਵੀ ਭੇਜ ਦਿੱਤਾ ਹੈ । ਕਿਸਾਨਾਂ ਨੇ ਨਵੇਂ ਸਾਲ ਤੇ ਹਰਿਆਣਾ ਦੇ ਲੋਕਾਂ ਨੂੰ ਖਾਣੇ ਤੇ ਸੱਦਿਆ ਹੈ ਅਤੇ 31 ਦਸੰਬਰ ਨੂੰ ਕਿਸਾਨ ਦਿੱਲੀ ਦੇ ਬਾਰਡਰ ਤੇ ਟ੍ਰੈਕਟਰ ਮਾਰਚ ਕਰਨਗੇ ।