ਗੁਰਮੀਤ ਸਿੰਘ ਸ਼ਾਮਪੁਰ ਹੋਣਗੇ ਵਾਰਡ ਨੰਬਰ 34 ਤੋਂ ਉਮੀਦਵਾਰ
ਗੁਰਮੀਤ ਸਿੰਘ ਸ਼ਾਮਪੁਰ ਹੋਣਗੇ ਵਾਰਡ ਨੰਬਰ 34 ਤੋਂ ਉਮੀਦਵਾਰ
ਮਿਲਨਸਾਰ ਕਿਰਦਾਰ ਦੇ ਤੌਰ ਤੇ ਵਾਰਡ ਵਿੱਚ ਪਹਿਚਾਣੇ ਜਾਂਦੇ ਹਨ
ਮੋਹਾਲੀ 29ਜਨਵਰੀ() ਪੰਜਾਬ ਵਿਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਪੱਬਾਂ ਭਾਰ ਹੋਈ ਨਜ਼ਰ ਆ ਰਹੀ ਹੈ। ਇਸੇ ਲੜੀ ਵਿਚ ਮੁਹਾਲੀ ਨਗਰ ਨਿਗਮ ਦੇ ਵਾਰਡ ਨੰਬਰ 34 ਸਰਦਾਰ ਗੁਰਮੀਤ ਸਿੰਘ ਸ਼ਾਮਪੁਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਮੈਦਾਨ ਵਿਚ ਉਤਰੇ ਹਨ।ਜਿਨ੍ਹਾਂ ਨੂੰ ਵਾਰਡ ਵਿਚ ਸਮਾਜ ਸੇਵਕ ਤੇ ਮਿਲਣਸਾਰ ਸ਼ਵੀ ਹੋਣ ਕਾਰਨ ਵਾਰਡ ਵਾਸੀਆਂ ਦਾ ਵੀ ਪੂਰਨ ਸਹਿਯੋਗ ਮਿਲਦਾ ਨਜ਼ਰ ਆ ਰਿਹਾ ਹੈ। ਸਰਦਾਰ ਗੁਰਮੀਤ ਸਿੰਘ ਸ਼ਾਮਪੁਰ ਪਿਛਲੇ 30 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੁੜੇ ਹੋਏ ਹਨ। ਜੋ ਪਾਰਟੀ ਦੇ ਹਰ ਚੰਗੇ ਅਤੇ ਬੁਰੇ ਸਮੇਂ ਵਿੱਚ ਪਾਰਟੀ ਨਾਲ ਡਟ ਕੇ ਖੜ੍ਹੇ ਰਹੇ ਹਨ। ਉਨ੍ਹਾਂ ਦੀ ਪਾਰਟੀ ਲਈ ਕੀਤੀ ਸੇਵਾ ਅਤੇ ਵਫਾਦਾਰੀ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਬਰਾੜ ਵੱਲੋਂ ਇਕ ਵਾਰ ਫੇਰ ਮੁਹਾਲੀ ਤੋਂ ਟਿਕਟ ਦੇ ਕੇ ਉਮੀਦਵਾਰ ਬਣਾਇਆ ਗਿਆ। ਦੱਸ ਦਈਏ ਸਰਦਾਰ ਗੁਰਮੀਤ ਸਿੰਘ ਸ਼ਾਮਪੁਰਾ ਇਸ ਤੋਂ ਪਹਿਲਾਂ ਵੀ ਮੁਹਾਲੀ ਨਗਰ ਨਿਗਮ ਦੀ ਚੋਣ ਲੜ ਚੁੱਕੇ ਹਨ। ਜੋ ਵਾਰਡ ਵਾਸੀਆਂ ਦੀਆਂ ਪਰੇਸ਼ਾਨੀਆਂ ਅਤੇ ਜ਼ਰੂਰਤਾਂ ਨੂੰ ਭਲੀਭਾਂਤੀ ਜਾਣਦੇ ਹਨ, ਅਤੇ ਵਾਰਡ ਵਿਚ ਸੁਲਝੇ ਅਤੇ ਮਿਲਨਸਾਰ ਕਿਰਦਾਰ ਦੇ ਤੌਰ ਤੇ ਪਹਿਚਾਣ ਬਣਾ ਚੁੱਕੇ ਹਨ, ਜੋ ਉਨ੍ਹਾਂ ਦੀ ਉਹਨਾਂ ਦੇ ਵਾਰਡ ਵਾਸੀਆਂ ਵਿਚ ਪਕੜ ਹੋਰ ਮਜ਼ਬੂਤ ਬਣਾਉਂਦਾ ਹੈ। ਸਰਦਾਰ ਗੁਰਮੀਤ ਸਿੰਘ ਸ਼ਾਮਪੁਰ ਰਾਜਨੀਤੀ ਵਿੱਚ ਵੱਡਾ ਮੁਕਾਮ ਰੱਖਦੇ ਹਨ ਉਹਨਾਂ ਦੀ ਧਰਮਪਤਨੀ ਇਸ ਤੋਂ ਪਹਿਲਾਂ ਪਿੰਡ ਸਾਮਪੁਰ ਤੋਂ ਸਰਪੰਚ ਰਿਹ ਚੁੱਕੇ ਹਨ ਅਤੇ ਕਈ ਸਾਲ ਪਹਿਲਾਂ ਪਰਿਵਾਰ ਨਾਲ ਮੋਹਾਲੀ ਰਹਿੰਦੀਆਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ। ਗੁਰਮੀਤ ਸਿੰਘ ਸ਼ਾਮਪੁਰਾ ਦੇ ਪਿਛਲੇ 30 ਸਾਲਾਂ ਦੇ ਰਾਜਨੀਤਕ ਪਿਛੋਕੜ ਤੇ ਝਾਤ ਮਾਰੀ ਜਾਵੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਵੱਖ ਵੱਖ ਅਹੁਦਿਆਂ ਤੇ ਰਹਿ ਕੇ, ਪਾਰਟੀ ਦੀ ਸੇਵਾ ਨਿਭਾ ਚੁੱਕੇ ਹਨ ਉਨ੍ਹਾਂ ਦੀ ਵੱਧਦੀ ਲੋਕਪ੍ਰਿਯਤਾ ਨੂੰ ਦੇਖਦਿਆਂ ਹੋਇਆਂ ਕਈ ਵਾਰ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਪ੍ਰੰਤੂ ਈਸ਼ਵਰ ਬਿਰਤੀ ਅਤੇ ਪਾਰਟੀ ਪ੍ਰਤੀ ਸੱਚੀ ਵਫਾਦਾਰੀ ਹੋਣ ਕਾਰਨ ਉਹ ਇਨ੍ਹਾਂ ਚਨੌਤੀਆਂ ਦਾ ਸਾਹਮਣਾ ਕਰਦੇ ਹੋਏ ਹਮੇਸ਼ਾਂ ਅੱਗੇ ਵਧਦੇ ਰਹੇ। ਜਿਸ ਕਾਰਨ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਵੱਡੇ ਨਾਮ ਵਜੋਂ ਜਾਣੇ ਜਾਂਦੇ ਹਨ।