ਪੰਜਾਬ

ਆਲ ਪਾਰਟੀ ਮੀਟਿੰਗ ਦੇ ਸਾਂਝੇ ਮਤੇ ਵਿਚ ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਨ ਦੀ ਮੰਗ ਕੀਤੀ – ਜਸਵੀਰ ਸਿੰਘ ਗੜ੍ਹੀ

2 ਫਰਵਰੀ, ਚੰਡੀਗੜ੍ਹ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਆਲ ਪਾਰਟੀ ਮੀਟਿੰਗ ਵਿੱਚ ਬੋਲਦਿਆ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿਚ ਬਸਪਾ ਦਾ ਪੂਰਾ ਸਮਰਥਨ ਹੈ ਤੇ ਪੰਜਾਬ ਸਰਕਾਰ ਦੇ ਮਤੇ ਦਾ ਸਮਰਥਨ ਕਰਦੀ ਹੈ। ਲੇਕਿਨ ਇਸ ਮਤੇ ਵਿੱਚ ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਨ ਦਾ ਮੁੱਦਾ ਵੀ ਜੋੜਿਆਂ ਜਾਣਾ ਚਾਹੀਦਾ ਹੈ। ਪੰਦਰਾਂ ਮਿੰਟਾਂ ਦੀ ਬੇਬਾਕੀ ਦੇ ਬੋਲਾਂ ਨਾਲ ਨੌਜਵਾਨ ਆਗੂ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪਿਛਲੀ ਆਲ ਪਾਰਟੀ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਆਲ ਪਾਰਟੀ ਵਫ਼ਦ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦੇ ਫੈਂਸਲੇ  ਕੀਤਾ ਸੀ ਲੇਕਿਨ ਅੱਠ ਮਹੀਨੇ ਬੀਤ ਜਾਣ ਤੋਂ ਬਾਦ ਸਰਕਾਰ ਨੇ ਡੱਕਾ ਨਹੀਂ ਤੋੜਿਆ। ਮੌਜੂਦਾ ਮੀਟਿੰਗ ਨੂੰ ਬਸਪਾ ਪੰਜਾਬ ਨੇ ਜਾਭਾ ਦਾ ਭੇੜ ਐਲਾਨ ਕੀਤਾ।
 ਬਸਪਾ ਪੰਜਾਬ ਪ੍ਰਧਾਨ ਨੇ ਮੀਟਿੰਗ ਵਿੱਚ ਕਿਹਾ ਕਿ ਅੱਜ ਦੇ ਪੰਜਾਬ ਨੂੰ ਦਲਿਤ ਪੰਜਾਬ ਬਣਾਉਣ ਦੀ ਕੋਸ਼ਿਸ਼ ਵਿਚ ਕੇਂਦਰ ਸਰਕਾਰ ਲੱਗਾ ਹੈ। ਕਿਸਾਨਾਂ ਦੀ ਐਮ ਐਸ ਪੀ ਲਾਗੂ ਰਹਿਣ ਦੇ ਨਾਲ ਨਾਲ ਪੰਜਾਬ ਵਿੱਚ ਦਲਿਤ ਮੁਲਾਜ਼ਿਮ ਦੀਆਂ ਤਰੱਕੀਆਂ ਦਾ ਮੁੱਦਾ ਤੇ 10.10.2014 ਦਾ ਪੱਤਰ ਰੱਦ ਕਰਨ ਦਾ ਮੁੱਦਾ ਵੀ ਬਸਪਾ ਨੇ ਉਠਾਇਆ। ਡੇਢ ਸੌ ਤੋਂ ਜਿਆਦਾ ਕਿਸਾਨਾਂ ਮਜ਼ਦੂਰਾਂ ਦੀਆਂ ਅੰਦੋਲਨ ਵਿਚ ਹੋਈਆਂ ਮੌਤਾਂ ਦੇ ਪੀੜਿਤ ਪਰਿਵਾਰਾਂ ਲਈ ਐਕਸਗਰੇਸਿਆ ਗਰਾਂਟ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਿਸ ਵਿੱਚ ਖਾਸ ਤੌਰ ਤੇ ਮਰਹੂਮ ਬਸਪਾ ਆਗੂ ਮੋਤੀ ਲਾਲ ਸ਼ਾਸ਼ਿਆ ਲਈ ਐਕਸਗਰੇਸਿਆ ਗਰਾਂਟ ਤੇ ਨੌਕਰੀ ਦੀ ਮੰਗ ਕੀਤੀ ਜੋਕਿ ਸਿੰਘੂ ਬਾਰਡਰ ਤੋਂ ਬੀਮਾਰ ਹੋਕੇ ਆਇਆ ਸੀ ਤੇ ਮੌਤ ਹੋ ਗਈ।  ਇਸ ਮੌਕੇ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ ਨੇ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਨਵਾਂਸ਼ਹਿਰ ਦੇ ਕਾਜਮਪੁਰ ਪਿੰਡ ਦੇ ਰਣਜੀਤ ਸਿੰਘ ਦਾ ਮੁੱਦਾ ਉਠਾਇਆ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!