ਪੰਜਾਬ

ਹਰਸਿਮਰਤ ਬਾਦਲ ਨੇ ਘਟੀਆ ਨੌਟੰਕੀ ਨਾਲ ਕਿਸਾਨ ਸੰਘਰਸ਼ ਦੀ ਬਦਨਾਮੀ ਕਰਨ ’ਤੇ ਕੇਜਰੀਵਾਲ ਦੀ ਕੀਤੀ ਨਿਖੇਧੀ

ਕੇਜਰੀਵਾਲ ਨੁੰ ਕਿਸਾਨਾਂ  ’ਤੇ ਕੋਈ ਤਰਸ ਨਹੀਂ ਅਤੇ ਉਹ ਜਿਹੜਾ ਕਾਨੂੰਨ ਉਸਨੇ ਲਾਗੂ ਕੀਤਾ, ਉਸਦੀਆਂ ਕਾਪੀ ਸਾੜ ਕੇ ਕਿਸਾਨਾਂ ਨੂੰ ਮੂਰਖ ਨਹੀਂ ਬਣਾ ਸਕਦਾ : ਹਰਸਿਮਰਤ ਕੌਰ ਬਾਦਲ

ਚੰਡੀਗੜ੍ਹ, 17 ਦਸੰਬਰ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹਨਾਂ ਨੇ ਆਪਣੇ ਵੱਲੋਂ ਹੀ ਦੇਸ਼ ਵਿਚ ਸਭ ਤੋਂ ਪਹਿਲਾਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੀ ਕਾਪੀ ਸਾੜ ਕੇ ਆਪਣੀ ਘਟੀਆ ਨੌਟੰਕੀ  ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾਕਿ ਦਿੱਲੀ ਦੇ ਮੁੱਖ ਮੰਤਰੀ ਡਰਾਮੇਬਾਜ਼ੀ ਲਈ ਜਾਣੇ ਜਾਂਦੇ ਹਨ ਤੇ ਉਹਨਾਂ ਨੇ ਉਹਨਾਂ ਹੀ ਕਾਨੂੰਨਾਂ ਦੀਆਂ ਕਾਪੀਆਂ ਫਾੜੀਆਂ ਜੋ ਉਹਨਾਂ ਨੇ ਖੁਦ 23 ਨਵੰਬਰ ਨੂੰ ਦਿੱਲੀ ਵਿਚ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ।
ਕੇਜਰੀਵਾਲ ਨੂੰ ਕਿਸਾਨਾਂ ’ਤੇ ਤਰਸ ਖਾਣ ਲਈ  ਆਖਦਿਆਂ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੁੰ ਅਚਨਚੇਤ ਪਤਾ ਲੱਗਾ ਕਿ ਕਿਸਾਨ ਕੜਾਕੇ ਦੀ ਠੰਢ ਵਿਚ ਬਾਹਰ ਖੁੱਲ੍ਹੇ ਵਿਚ ਬੈਠੇ ਹਨ ਅਤੇ 20 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸਿਰਫ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਤਾਂ ਜੋ ਉਹਨਾਂ ਵੱਲੋਂ ਕੇਂਦਰ ਸਰਕਾਰ ਦੀਆਂ  ਹਦਾਇਤਾਂ ’ਤੇ ਤੁਰੰਤ ਖੇਤੀ ਕਾਨੂੰਨ ਲਾਗੂ ਕਰਨ ਕਾਰਨ ਲੱਗਿਆ ਧੱਬਾ ਧੋਤਾ ਜਾ ਸਕੇ। ਉਹਨਾਂ ਕਿਹਾ ਕਿ ਇਹ ਡਰਾਮੇ ਕੋਈ ਮਦਦ ਨਹੀਂ ਕਰਨਗੇ। ਉਹਨਾਂ ਕਿਹਾ ਕਿ ਕਿਸਾਨ ਜਾਣਦੇ ਹਨ ਕਿ ਕੇਜਰੀਵਾਲ ਅਤੇ ਆਪ ਨੇ ਕਦੇ ਵੀ ਕਿਸਾਨੀ ਸੰਘਰਸ਼ ਦੀ  ਹਮਾਇਤ ਨਹੀਂ ਕੀਤੀ ਅਤੇ ਕੇਜਰੀਵਾਲ ਨੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੰਮ ਕੀਤਾ ਹੈ।
ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਨੇ ਕਿਸਾਨਾਂ ਨੂੰ ਮੂਰਖ  ਬਣਾਉਣ ਦਾ ਯਤਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਦਿੱਲੀ ਦੇ ਮੁੱਖ ਮੰਤਰੀ ਨੇ ਨਫਰਤ ਭਰੇ ਕਿਸਾਨ ਕਾਨੁੁੰਨਾਂ ਲਈ ਚੁਪ ਚੁਪੀਤੇ ਨੋਟੀਫਿਕੇਸ਼ਨ  ਜਾਰੀ ਕੀਤਾ ਅਤੇ ਜਦੋਂ ਇਹ ਸੱਚਾਈ ਸਾਹਮਣੇ ਆ ਗਈ ਤਾਂ ਉਹਨਾਂ ਨੇ ਕਿਸਾਨਾਂ ਦੀ ਹਮਦਰਦੀ ਹਾਸਲ ਕਰਨ ਲਈ ਸਿੰਘੂ ਬਾਰਡਰ ’ਤੇ ਪਾਖਾਨਿਆਂ ਦੀ ਝੂਠੀ ਚੈਕਿੰਗ ਦਾ ਡਰਾਮਾ ਕੀਤਾ। ਉਹਨਾਂ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਨਵਾਂ ਡਰਾਮਾ ਅਸਲ ਵਿਚ ਪੰਜਾਬ ਵਿਚ ਆਪ ਦੀ ਡੁੱਬਦੀ ਬੇੜੀ  ਨੂੰ ਬਚਾਉਣ ਦਾ ਇਕ ਉਪਰਾਲਾ ਹੈ।
ਉਹਨਾਂ ਕਿਹਾ ਕਿ ਅਜਿਹੇ ਘਟੀਆ ਹੱਥਕੰਡੇ ਕੰਮ ਨਹੀਂ ਆਉਣਗੇ ਅਤੇ ਕਿਹਾÇ ਕ ਪੰਜਾਬੀ ਆਪ ਦੀ ਸਾਜ਼ਿਸ਼ ਸਮਝਦੇ ਹਨ ਅਤੇ ਕਦੇ ਵੀ ਇਸ ਪਾਰਟੀ ’ਤੇ ਮੁੜ ਵਿਸਾਹ ਨਹੀਂ ਕਰਨਗੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!