ਨਬਾਲਿਗ ਨੇ ਕਰ ਲਿਆ ਵਿਆਹ , ਹਾਈਕੋਰਟ ਨੇ ਸੱਸ ਨੂੰ ਕਿਹਾ ਜਦੋ ਤਕ ਬਾਲਿਗ ਨਹੀਂ ਹੁੰਦੀ ਬੇਟੇ ਤੋਂ ਰੱਖਿਆ ਜਾਵੇ ਦੂਰ

ਹਰ ਮਹੀਨੇ ਲੜਕੀ ਦੇ ਨਿਜੀ ਖਰਚ ਲਈ ਸੱਸ ਦਵੇਗੀ 5000 ਰੁਪਏ
ਇਕ ਨਬਾਲਿਗ ਲੜਕੀ ਜਿਸ ਨੇ ਘਰੋਂ ਭੱਜ ਕੇ ਇਕ ਲੜਕੇ ਨਾਲ ਪ੍ਰੇਮ ਵਿਆਹ ਕਰ ਲਿਆ ਸੀ । ਹੁਣ ਲੜਕੀ ਨੂੰ ਹਾਈ ਕੋਰਟ ਨੇ ਸੱਸ ਨੂੰ ਸੋਪਦੇ ਹੋਏ ਆਦੇਸ਼ ਦਿੱਤੇ ਹਨ ਕਿ ਜਦੋ ਤਕ ਲੜਕੀ ਬਾਲਿਗ ਨਹੀਂ ਜਾਂਦੀ ਉਦੋਂ ਤਕ ਉਹ ਲੜਕੀ ਦੀ ਦੇਖਭਾਲ ਕਰੇਗੀ ਅਤੇ ਲੜਕੀ ਨੂੰ ਆਪਣੇ ਬੇਟੇ ਤੋਂ ਦੂਰ ਰੱਖੇਗੀ । ਇੰਨ੍ਹਾ ਹੀ ਨਹੀਂ ਸੱਸ ਨੂੰ ਹਰ ਮਹੀਨੇ ਲੜਕੀ ਨੂੰ ਨਿਜੀ ਖਰਚ ਦੇ ਲਈ 5000 ਰੁਪਏ ਦੇਣ ਵੀ ਆਦੇਸ਼ ਦਿੱਤੇ ਹਨ । ਇਸਦੇ ਨਾਲ ਹੀ ਹਾਈ ਕੋਰਟ ਨੇ ਸੱਸ ਨੂੰ ਆਦੇਸ਼ ਦਿੱਤੇ ਹਨ ਕਿ ਉਹ ਐਸ ਡੀ ਐਮ ਦੇ ਸਾਹਮਣੇ 1 ਲੱਖ ਰੁਪਏ ਦੇ ਬਾਂਡ ਭਰੇਗੀ । ਅਗਰ ਲੜਕੀ ਦੇ ਬਾਲਿਗ ਹੋਣ ਤਕ ਸੱਸ ਹਾਈ ਕੋਰਟ ਦੀਆਂ ਇਹਨਾਂ ਸ਼ਰਤਾਂ ਦਾ ਪਾਲਣ ਕਰਦੀ ਹੈ ਤਾਂ ਬਾਅਦ ਵਿਚ ਇਹ ਰਾਸ਼ੀ ਉਸਨੂੰ ਵਾਪਸ ਕਰ ਦਿੱਤੀ ਜਾਵੇਗੀ । ਅਗਰ ਸ਼ਰਤਾਂ ਦਾ ਪਾਲਣ ਨਾ ਕੀਤਾ ਗਿਆ ਤਾਂ ਇਹ ਰਾਸ਼ੀ ਜਬਤ ਕਰ ਲਈ ਜਾਵੇਗੀ ।
ਨਬਾਲਿਗ ਲੜਕੀ ਦੇ ਪਰਿਵਾਰ ਨੇ ਵਿਆਹ ਤੋਂ ਬਾਅਦ ਚਾਈਲਡ ਮੈਰਿਜ ਐਕਟ ਦੇ ਤਹਿਤ ਐਫ ਆਈ ਆਰ ਦਰਜ ਕਰਵਾਈ ਸੀ । ਜਿਸ ਤੋਂ ਬਾਅਦ ਲੜਕੇ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਲੜਕੀ ਨੂੰ ਚਾਇਲਡ ਹੋਮ ਭੇਜ ਦਿੱਤਾ ਗਿਆ ਸੀ । ਲੜਕੀ ਨੂੰ ਚਿਲਡਰਨ ਹੋਮ ਭੇਜਣ ਦੇ ਖਿਲਾਫ ਲੜਕੀ ਦੀ ਸੱਸ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ । ਲੜਕੀ ਨੇ ਵੀ ਬਾਲਿਗ ਹੋਣ ਤਕ ਆਪਣੀ ਸੱਸ ਨਾਲ ਰਹਿਣ ਦੀ ਇੱਛਾ ਜਾਹਰ ਕੀਤੀ ਸੀ। ਜਿਸ ਤੋਂ ਬਾਅਦ ਹਾਈ ਕੋਰਟ ਨੇ ਇਹ ਆਦੇਸ਼ ਦਿੱਤੇ ਹਨ ।