ਪੰਜਾਬ
ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੂੰ ਦਿਲੋਂ ਵਧਾਈਆਂ , ਆਪ ਸੰਸਦ ਸੰਜੀਵ ਅਰੋੜਾ ਨੇ ਦਿੱਤੀਆਂ ਸ਼ੁਭਕਾਮਨਾਵਾਂ
ਉਨ੍ਹਾਂ ਦੇ ਮਿਲਾਪ ਨੂੰ ਪਿਆਰ, ਖੁਸ਼ੀ ਅਤੇ ਸਾਥ ਦੀ ਭਰਪੂਰ ਬਖਸ਼ਿਸ਼ ਹੋਵੇ : ਸੰਜੀਵ ਅਰੋੜਾ

ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਇਕ ਦੂਜੇ ਨੂੰ ਡੇਟ ਕਰਦੇ ਦੀਆਂ ਤਸਵੀਰਾਂ ਸਾਹਮਣੇ ਆਉਂਣ ਤੋਂ ਬਾਅਦ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੇ ਰਿਸਤੇ ਤੇ ਮੋਹਰ ਲਗਾ ਦਿੱਤੀ ਹੈ । ਖਬਰਾਂ ਹਨ ਕਿ ਦੋਵੇਂ ਇਕ-ਦੂਜੇ ਨਾਲ ਰਿਲੇਸ਼ਨਸ਼ਿਪ ‘ਚ ਹਨ।
ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੂੰ ਦਿਲੋਂ ਵਧਾਈਆਂ ਦਿੱਤੀਆਂ ਹਨ । ਸੰਜੀਵ ਅਰੋੜਾ ਨੇ ਟਵੀਟ ਕਰਦੇ ਹੋਏ ਦੋਵਾਂ ਦੀ ਫੋਟੋ ਵੀ ਸ਼ੇਅਰ ਕੀਤੀ ਹੈ । ਸੰਜੀਵ ਅਰੋੜਾ ਨੇ ਕਿਹਾ ਹੈ ਕਿ ਮੈਂ ਰਾਘਵ_ਚੱਢਾ ਅਤੇ ਪਰਿਣੀਤੀ ਚੋਪੜਾ ਨੂੰ ਦਿਲੋਂ ਵਧਾਈਆਂ ਦਿੰਦਾ ਹਾਂ ਕਿ ਉਨ੍ਹਾਂ ਦੇ ਮਿਲਾਪ ਨੂੰ ਪਿਆਰ, ਖੁਸ਼ੀ ਅਤੇ ਸਾਥ ਦੀ ਭਰਪੂਰ ਬਖਸ਼ਿਸ਼ ਹੋਵੇ। ਮੇਰੀਆਂ ਸ਼ੁਭਕਾਮਨਾਵਾਂ !!!