ਈਰਾਨ ਵਲੋਂ ਪਾਕਿਸਤਾਨ ਤੇ ਮਿਜ਼ਾਇਲ ਰਾਹੀਂ ਹਮਲਾ , ਪਾਕਿਸਤਾਨ ਬੋਖਲਾਇਆ
ਈਰਾਨ ਤੇ ਪਾਕਿਸਤਾਨ ਵਿਚ ਤਣਾਅ ਵੱਧ ਗਿਆ ਹੈ ਪਾਕਿਸਤਾਨ ਚ ਉਸ ਸਮੇ ਹੱਲ ਚਲ ਮਚ ਗਈ ਜਦੋ ਦੇਰ ਰਾਤ 2 ਵਜੇ ਈਰਾਨ ਨੇ ਪਾਕਿਸਤਾਨ ‘ਤੇ ਮਿਜ਼ਾਇਲ ਰਾਹੀਂ ਅਤਵਾਦੀ ਅੱਡਿਆ ਤੇ ਹਮਲਾ ਕਰ ਦਿੱਤਾ । ਇਰਾਨ ਵਲੋਂ ਹਵਾਈ ਹਮਲਾ ਕੀਤਾ ਗਿਆ ਹੈ । ਈਰਾਨ ਨੇ ਬਲੋਚਿਸਤਾਨ ਵਿਚ ਅਤਵਾਦੀ ਅੱਡੇ ਤੇ ਹਮਲਾ ਕੀਤਾ ਹੈ । ਇਰਾਨ ਨੇ ਜੈਸ਼ ਅਲ-ਅਦਲ ਅੱਤਵਾਦੀ ਸੰਗਠਨ ਦੇ ਦੋ ਵੱਡੇ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪਾਕਿਸਤਾਨ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਬਲੋਚਿਸਤਾਨ ਦੇ ਨਾਲ ਇਰਾਨ ਦਾ ਬਾਰਡਰ ਲੱਗਦਾ ਹੈ । ਇਰਾਨ ਦਾ ਕਹਿਣਾ ਹੈ ਕਿ ਉਸ ਵਲੋਂ ਅੱਤਵਾਦੀਆਂ ਦੇ ਅੱਡੇ ਤੇ ਹਮਲਾ ਕੀਤਾ ਗਿਆ ਹੈ ।
ਈਰਾਨ ਨੇ ਪਾਕਿਸਤਾਨ ਤੇ ਮਿਜ਼ਾਇਲ ਰਹੀ ਹਮਲਾ ਕੀਤਾ ਹੈ । ਈਰਾਨ ਨੇ ਰਾਤ ਨੂੰ 2 ਵਜੇ ਪਾਕਿਸਤਾਨ ਤੇ ਹਮਲਾ ਕੀਤਾ ਹੈ ਜਿਸ ਤੋਂ ਬਾਅਦ ਪਾਕਿਸਤਾਨ ਨੇ ਇਰਾਨ ਤੋਂ ਆਪਣਾ ਅੰਬੈਸਡਰ ਵਾਪਸ ਬੁਲਾ ਲਿਆ ਹੈ ਅਤੇ ਇਰਾਨ ਨੂੰ ਅੰਬੈਸਡਰ ਨੂੰ ਪਾਕਿਸਤਾਨ ਤੋਂ ਵਾਪਸ ਜਾਣ ਲਈ ਕਿਹਾ ਗਿਆ ਹੈ ਇਰਾਨ ਨੇ ਕਿਹਾ ਕਿ ਉਸ ਵਲੋਂ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਪਾਕਿਸਤਾਨ ਦਾ ਕਹਿਣਾ ਹੈ ਕਿ ਹਮਲੇ ਵਿਚ 2 ਲੋਕ ਮਾਰੇ ਗਏ ਹਨ । ਪਾਕਿਸਤਾਨ ਤੇ ਇਰਾਨ ਵਿਚ ਤਣਾਅ ਵੱਧ ਸਕਦਾ ਹੈ ਪਾਕਿਸਤਾਨ ਕਹਿ ਰਿਹਾ ਹੈ ਕਿ ਇਸ ਦਾ ਜਵਾਬ ਦਿੱਤਾ ਜਾਵੇਗਾ ਇਰਾਨ ਦਾ ਕਹਿਣਾ ਹੈ ਕਿ ਉਸ ਵਲੋਂ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ।