ਪੰਜਾਬ

ਕੌਂਸਲ ਦੀ ਮੀਟਿੰਗ ਵਿੱਚ ਗਮਾਡਾ ਵਿਰੁੱਧ ਐਕਸ਼ਨ ਪਲਾਨ ਤਿਆਰ : ਕੌਂਸਲ

ਗਮਾਡਾ ਵਸਨੀਕਾਂ ਦੀਆਂ ਰਜਿਸਟਰੀਆਂ ਬੰਦ ਕਰਨ ਦੀ ਬਜਾਏ, ਬਿਲਡਰਾਂ ਨੂੰ ਮਿਲਦੀ ਪਾਪਰਾ ਦੀ ਛੋਟ ਕਰੇ ਰੱਦ

ਮੋਹਾਲੀ: ਕੌਂਸਲ ਆਫ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਜ਼ ਅਤੇ ਸੋਸਾਇਟੀਜ਼ (ਮੈਗਾ) ਮੋਹਾਲੀ ਦੀ ਮੀਟਿੰਗ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਆਂਸਲ ਦੇ ਸੈਕਟਰ 114 ਵਿਖੇ ਹੋਈ। ਮੀਟਿੰਗ ਵਿੱਚ ਪ੍ਰਾਈਵੇਟ ਵੱਖ-ਵੱਖ ਸੈਕਟਰਾਂ ਦੀਆਂ ਉੱਨੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਇੰਨ੍ਹਾ ਪ੍ਰਾਈਵੇਟ ਸੈਕਟਰਾਂ ਦੇ ਵਸਨੀਕਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਤੇ ਵਿਸਥਾਰ ਸਹਿਤ ਚਰਚਾ ਹੋਈ। ਮੀਟਿੰਗ ਵਿੱਚ ਮੁੱਖ ਗੱਲ ਸਾਹਮਣੇ ਇਹ ਆਈ ਕਿ ਗਮਾਡਾ ਦੀ ਘਟੀਆ ਕਾਰਗੁਜਾਰੀ ਕਰਕੇ ਬਿਲਡਰਾਂ ਦੀਆਂ ਖਾਮੀਆਂ ਦਾ ਖਮਿਆਜਾ ਇੱਥੋਂ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਆਗੂਆਂ ਨੇ ਉਦਾਹਰਣ ਦਿੰਦਿਆਂ ਦੱਸਿਆ ਕਿ ਗਮਾਡਾ ਨੇ ਈ.ਡੀ.ਸੀ ਦੇ ਡਿਫਾਲਟਰ ਬਿਲਡਰਾਂ ਦੇ ਸੈਕਟਰਾਂ ਦੀਆਂ ਰਜਿਸਟਰੀਆਂ ਬੰਦ ਕਰਨ ਦਾ ਜੋ ਫੈਸਲਾ ਲਿਆ ਹੈ, ਉਸ ਨਾਲ ਬਿਲਡਰਾਂ ਦਾ ਕੋਈ ਵੀ ਨੁਕਸਾਨ ਨਹੀ ਹੁੰਦਾ, ਸਗੋਂ ਆਮ ਲੋਕਾਂ ਦੇ ਕੰਮ ਪ੍ਰਭਾਵਤ ਹੁੰਦੇ ਹਨ।

ਕੌਂਸਲ ਦੇ ਆਗੂਆਂ ਨੇ ਗਮਾਡਾ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੋਕ ਵਿਰੋਧੀ ਫੈਸਲੇ ਲੈਣ ਦੀ ਬਜਾਏ, ਗਮਾਡਾ ਇੰਨ੍ਹਾਂ ਬਿਲਡਰਾਂ ਨੂੰ ਲੰਮੇ ਸਮੇਂ ਤੋਂ ਮਿਲ ਰਹੀ ਪਾਪਰਾ ਛੋਟ ਨੂੰ ਰੱਦ ਕਰੇ ਤਾਂ ਕਿ ਬਿਲਡਰ ਠੀਕ ਕੰਮ ਕਰਨ ਲਈ ਮਜਬੂਰ ਹੋਣ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਾਈਵੇਟ ਸੈਕਟਰਾਂ ਦੇ ਬਿਲਡਰਾਂ ਤੋਂ ਗਮਾਡਾ ਜੋ ਈ.ਡੀ.ਸੀ ਪ੍ਰਾਪਤ ਕਰ ਚੁੱਕਿਆ ਹੈ, ਉਸ ਬਦਲੇ ਇੰਨ੍ਹਾਂ ਸੈਕਟਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਨਹੀ ਕੀਤੀ ਗਈ, ਜਿਸ ਕਾਰਨ ਇੰਨ੍ਹਾਂ ਸੈਟਕਰਾਂ ਦੀ ਚੰਡੀਗੜ੍ਹ-ਮੋਹਾਲੀ ਸ਼ਹਿਰ ਨਾਲ ਕਨੈਕਟੀਵਿਟੀ ਨਹੀ ਹੋ ਸਕੀ।

ਕੌਂਸਲ ਦੇ ਪ੍ਰਧਾਨ ਰਾਜਵਿੰਦਰ ਸਿੰਘ ਤੇ ਗਮਾਡਾ ਦੇ ਉੱਚ ਅਧਿਕਾਰੀਆਂ ਤੋਂ ਇਹ ਵੀ ਮੰਗ ਕੀਤੀ ਕਿ ਬਿਲਡਰਾਂ ਨੇ ਕਿਸ ਰੇਟ ਤੇ ਈ.ਡੀ.ਸੀ ਇਕੱਠੀ ਕੀਤੀ ਹੈ ਅਤੇ ਗਮਾਡਾ ਵਿੱਚ ਕਿਸ ਰੇਟ ਨੂੰ ਜਮ੍ਹਾ ਕਰਵਾਈ ਹੈ, ਇਸ ਦੀ ਉੱਚ-ਪੱਧਰੀ ਜਾਂਚ ਕਰਵਾਈ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਇੰਨ੍ਹਾਂ ਬਿਲਡਰਾਂ ਨੂੰ ਆਪਣੇ ਪ੍ਰਜੈਕਟ ਸਮਾਂ-ਬੱਧ ਸੀਮਾਂ ਵਿੱਚ ਪੂਰਨ ਤੌਰ ਤੇ ਕੰਪਲੀਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ। ਇੰਨ੍ਹਾਂ ਸੈਕਟਰਾਂ ਦੇ ਖੇਤਰ ਵਿੱਚ ਜੋ ਜਮੀਨਾਂ ਬਿਲਡਰ ਨਹੀ ਖਰੀਦ ਸਕੇ, ਉਹਨਾਂ ਜਮੀਨਾਂ ਨੂੰ ਗਮਾਡਾ ਐਕਵਾਇਰ ਕਰਕੇ ਬਿਲਡਰਾਂ ਨੂੰ ਸੌਂਪੇ। ਜਿਹੜੇ ਬਿਲਡਰ ਆਪਣੇ ਪ੍ਰਜੈਕਟਾਂ ਨੂੰ ਨਿਯਮਤ ਸਮੇਂ ਅਨੁਸਾਰ ਕੰਪਲੀਟ ਨਹੀ ਕਰਦੇ ਜਾਂ ਕਿਸੇ ਕਾਰਨ ਡਿਫਾਲਟਰ ਹਨ, ਉਹਨਾਂ ਨੂੰ ਪੰਜਾਬ ਵਿੱਚ ਕਿਸੇ ਵੀ ਹੋਰ ਨਵੇਂ ਪ੍ਰਜੈਕਟ ਦੀ ਮਨਜੂਰੀ ਨਾ ਦਿੱਤੀ ਜਾਵੇ।

ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਸੈਕਟਰਾਂ ਦੇ ਵਸਨੀਕਾਂ ਨੂੰ ਗਮਾਡਾ ਅਤੇ ਬਿਲਡਰਾਂ ਦੀ ਸਾਂਝੇ ਤੌਰ ਤੇ ਕੀਤੀ ਜਾਂਦੀ ਲੁੱਟ ਤੋਂ ਬਚਾਉਣ ਲਈ ਮੋਹਾਲੀ ਮਿਊਸੀਪਲ ਕਾਰਪੋਰੇਸ਼ਨ ਦੇ ਦਾਇਰੇ ਨੂੰ ਵਧਾ ਕੇ, ਇੰਨ੍ਹਾਂ ਸੈਕਟਰਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਵੇ। ਇਸ ਸਬੰਧੀ ਜਲਦੀ ਹੀ ਗਮਾਡਾ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਲਿਖਤੀ ਮੰਗ ਪੱਤਰ ਦਿੱਤੇ ਜਾਣਗੇ। ਮੰਗਾਂ ਦੀ ਪੂਰਤੀ ਨਾ ਹੋਣ ਤੇ ਗਮਾਡਾ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ।

ਇਸ ਮੌਕੇ ਪਾਲ ਸਿੰਘ ਰੱਤੂ, ਮੁਨੀਸ਼ ਬਾਂਸਲ, ਭੁਪਿੰਦਰ ਸਿੰਘ ਸੈਣੀ ਆਂਸਲ ਤੋਂ, ਜਸਵੀਰ ਸਿੰਘ ਗੜਾਂਗ, ਸੁਖਬੀਰ ਸਿੰਘ ਢਿੱਲੋਂ, ਐਮ.ਐਲ ਸ਼ਰਮਾ ਅਤੇ  ਸੁਰਿੰਦਰ ਸਿੰਘ ਟੀ.ਡੀ.ਆਈ-ੀੀ ਤੋਂ, ਦਲਜੀਤ ਸਿੰਘ ਸੈਣੀ, ਨਰਿੰਦਰ ਸਿੰਘ ਬਾਠ ਅਤੇ ਕੰਵਰ ਸਿੰਘ ਗਿੱਲ ਪ੍ਰੀਤ ਸਿਟੀ ਤੋਂ, ਅਮਰਜੀਤ ਸਿੰਘ ਅਤੇ ਮਨੋਜ਼ ਸ਼ਰਮਾ ਵੇਵ ਐਸਟੇਟ ਤੋਂ, ਸੁਮਿਕਸ਼ਾ ਸੂਦ, ਐਡਵੋਕੇਟ ਗੌਰਵ ਗੋਇਲ ਅਤੇ ਮੁਨੀਸ਼ ਗੁਪਤ ਟੀ.ਡੀ.ਆਈ-ੀ ਤੋਂ, ਜਸਜੀਤ ਸਿੰਘ ਮਿਨਹਾਸ ਆਰ.ਕੇ.ਐਮ ਤੋਂ, ਚਮਨ ਲਾਲ ਗਿੱਲ ਜੇ.ਟੀ.ਪੀ.ਐਲ ਤੋਂ, ਵੱਸਣ ਸਿੰਘ ਗੋਗਇਆ ਯੂਨੀਟੈਕ ਤੋਂ ਅਤੇ ਬੀ.ਆਰ ਕ੍ਰਿਸ਼ਨਾ ਐਮ.ਆਰ ਤੋਂ ਆਪਣੇ ਸਾਥੀਆਂ ਸਮੇਤ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!