ਪੰਜਾਬ

ਪੰਜਾਬ ਵਿੱਚ ਭਾਰੀ ਬਾਰਿਸ਼ ਕਰਕੇ ਕਈ ਸ਼ਹਿਰ ਤੇ ਪਿੰਡ ਪਾਣੀ ਵਿਚ ਡੁੱਬ ਗਏ ਮੌਜ਼ੂਦਾ ਹਾਲਾਤ ਦਾ ਲਿਆ ਜਾਇਜ਼ਾ : ਰਾਜੇਸ਼ ਬਾਘਾ

ਚੰਡੀਗੜ੍ਹ : 10 ਜੁਲਾਈ 2023 (                 ) ਭਾਜਪਾ ਦੇ ਸੂਬੇ ਦੇ ਜਨਰਲ ਸਕੱਤਰ  ਰਾਜੇਸ਼ ਬਾਘਾ ਸਾਬਕਾ ਚੇਅਰਮੈਨ SC ਕਮਿਸ਼ਨ ਪੰਜਾਬ ਅਤੇ ਭਾਜਪਾ ਸ਼ੋਸ਼ਲ ਮੀਡੀਆ ਦੇ ਇੰਚਾਰਜ  ਰਕੇਸ਼ ਗੋਇਲ  ਅਤੇ ਭਾਜਪਾ ਆਗੂਆਂ ਨੇ ਦਰਿਆ ਦੇ ਲਾਗਲੇ ਇਲਾਕਿਆਂ ਪਿੰਡ ਪਾਣੀ ਵਿਚ ਡੁੱਬ ਗਏ ਪਿੰਡ ਚੁਹੜਪੁਰ ਦਾ ਦੌਰਾ ਕੀਤਾ ਅਤੇ ਓਥੇ ਦੇ ਮਜੁਦਾ ਹਾਲਾਤਾਂ ਦਾ ਜਾਇਜ਼ਾ ਲਿਆ, ਜਿੱਥੇ ਬਾਰਿਸ਼ ਕਾਰਨ ਘਰਾਂ ਵਿੱਚ ਪਾਣੀ ਭਰ ਗਿਆ।
ਇਸ ਦੌਰਾਨ ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਅਤੇ ਮੌਕੇ ਤੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ ਲਾ ਕੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਮਦਦ ਕਰਨ ਲਈ ਕਿਹਾ। ਉੱਥੇ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਹਜੇ ਤਕ ਸਰਕਾਰ ਵੱਲੋਂ ਜਾਂ ਪ੍ਰਸ਼ਾਸ਼ਨ ਵੱਲੋਂ ਸਾਨੂੰ ਕਿਸੇ ਕਿਸਮ ਦੀ ਕੋਈ ਮਦਦ ਨਹੀਂ ਦਿੱਤੀ ਗਈ ਜੋ ਆਮ ਆਦਮੀ ਪਾਰਟੀ ਸਰਕਾਰ ਦੀ ਪੰਜਾਬ ਅਤੇ ਪੰਜਾਬੀਆਂ ਦੀ ਅਣਦੇਖੀ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!