ਪੰਜਾਬ
Breaking : ਪੰਜਾਬ ਅੰਦਰ ਮਾਰਚ ਵਿਚ ਹੋਣਗੀਆਂ ਮਿਊਸਪਲ ਚੋਣਾਂ, 20 ਜਨਵਰੀ ਨੂੰ ਹੋ ਸਕਦਾ ਦਾ ਐਲਾਨ
ਪੰਜਾਬ ਅੰਦਰ ਹੋਣ ਵਾਲੀਆਂ ਮਿਊਸਪਲ ਚੋਣਾਂ ਦਾ ਐਲਾਨ ਰਾਜ ਚੋਣ ਕਮਿਸ਼ਨ ਵਲੋਂ 20 ਜਨਵਰੀ ਨੂੰ ਕੀਤਾ ਜਾ ਸਕਦਾ ਹੈ । ਉੱਚ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਮਿਊਸਪਲ ਚੋਣਾਂ ਕਰਾਉਣ ਦਾ ਫੈਸਲਾ ਕਰ ਲਿਆ ਹੈ । ਇਹ ਚੋਣ ਮਾਰਚ ਦੇ ਦੇ ਦੂਜੇ ਹਫਤੇ ਕਰਵਾਈ ਜਾ ਸਕਦੀ ਹੈ । ਪੰਜਾਬ ਅੰਦਰ 13 ਫਰਵਰੀ ਤਕ ਚੋਣਾਂ ਹੋਣੀਆਂ ਸਨ, ਪਰ ਹੁਣ ਇਹ ਚੋਣਾਂ ਮਾਰਚ ਮਹੀਨੇ ਵਿਚ ਹੋਣ ਜਾ ਰਹੀਆਂ ਹਨ ।
ਸੂਤਰਾਂ ਦਾ ਕਹਿਣਾ ਹੈ ਰਾਜ ਚੋਣ ਕਮਿਸ਼ਨ 20 ਜਨਵਰੀ ਜਾਂ 21 ਜਨਵਰੀ ਨੂੰ ਚੋਣਾਂ ਦਾ ਐਲਾਨ ਕਰ ਸਕਦਾ ਹੈ । ਸੂਤਰਾਂ ਦਾ ਕਹਿਣਾ ਹੈ ਪੰਜਾਬ ਸਰਕਾਰ ਵਲੋਂ ਰਾਜ ਚੋਣ ਕਮਿਸ਼ਨ ਨੂੰ ਮਾਰਚ ਵਿਚ ਚੋਣਾਂ ਕਰਾਉਣ ਨੂੰ ਹਰੀ ਝੰਡੀ ਦੇ ਦਿਤੀ ਹੈ । ਇਸ ਨਾਲ ਪੰਜਾਬ ਅੰਦਰ ਮਿਊਸਪਲ ਚੋਣਾਂ ਲਈ ਰਸਤਾ ਸਾਫ ਹੋ ਗਿਆ ਹੈ । ਇਹਨਾਂ ਚੋਣਾਂ ਨੂੰ ਲੈ ਕੇ ਸਰਕਾਰ ਵਲੋਂ ਪਹਿਲਾ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਰਾਜ ਚੋਣ ਕਮਿਸ਼ਨ ਵਲੋਂ ਚੋਣਾਂ ਦਾ ਐਲਾਨ ਕਰਨ ਤੋਂ ਬਾਅਦ 45 ਦਿਨ ਦਾ ਸਮਾਂ ਹੁੰਦਾ ਹੈ ।