ਪੰਜਾਬ
ਸੂਬੇ ਵਿੱਚ ਸਰਸਰੀ ਸੁਧਾਈ 2021ਦੌਰਾਨ 8 ਲੱਖ ਤੋਂ ਵੱਧ ਵੋਟਰਾਂ ਨੇ ਅਰਜ਼ੀਆਂ ਦਿੱਤੀਆਂ – ਸੀ.ਈ.ਓ. ਡਾ. ਰਾਜੂ

ਪੂਰੇ ਰਾਜ ਵਿੱਚ ਮਨਾਇਆ ਜਾਵੇਗਾ ਕੌਮੀ ਵੋਟਰ ਦਿਵਸ
ਚੰਡੀਗੜ੍ਹ, 14 ਜਨਵਰੀ:
ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ 2021 ਦੌਰਾਨ 8 ਲੱਖ ਤੋਂ ਵੱਧ ਵੋਟਰਾਂ ਨੇ ਵੋਟਰ ਸੂਚੀਆਂ ਵਿੱਚ ਨਾਮ ਦਰਜ ਕਰਵਾਉਣ, ਕਟਵਾਉਣ ਜਾ ਦਰੁਸਤੀ ਲਈ ਫਾਰਮ ਭਰੇ ਸਨ ਜਿਸ ਉਪਰੰਤ ਮੁਕੰਮਲ ਹੋਈ ਸੁਧਾਈ ਸਦਕਾ ਸੂਬੇ ਵਿਚ 4.36 ਲੱਖ ਨਵੇਂ ਵੋਟਰ ਬਣੇ ਹਨ ਅਤੇ 1.71 ਲੱਖ ਵੋਟਾਂ ਕੱਟੀਆਂ ਗਈਆਂ ਹਨ ਜਿਸ ਨਾਲ ਪੰਜਾਬ ਰਾਜ ਵਿੱਚ ਵੋਟਰਾਂ ਦੀ ਗਿਣਤੀ 2.6 ਕਰੋੜ ਤੋਂ ਵੱਧ ਕੇ 2.9 ਕਰੋੜ ਹੋ ਗਈ ਹੈ। ਉਕਤ ਜਾਣਕਾਰੀ ਅੱਜ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਆਨਲਾਈਨ ਮੀਟਿੰਗ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀ।
ਮੀਟਿੰਗ ਦੌਰਾਨ ਵਧੇਰੇ ਜਾਣਕਾਰੀ ਦਿੰਦਿਆਂ ਡਾ. ਰਾਜੂ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਦੀ ਅੰਤਿਮ ਪ੍ਰਕਿਰਿਆ ਤਹਿਤ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ ਮਿਤੀ 15 ਜਨਵਰੀ 2021 ਨੂੰ ਕਰ ਦਿੱਤੀ ਜਾਵੇਗੀ ਅਤੇ ਸਿਆਸੀ ਪਾਰਟੀਆਂ ਨੂੰ ਵੋਟਰ ਸੂਚੀਆਂ ਦੀ ਫਾਈਨਲ ਕਾਪੀ ਸੀ.ਡੀ. ਰੂਪ ਵਿੱਚ ਭੇਜ ਦਿੱਤੀ ਜਾਵੇਗੀ।
ਉਹਨਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ 15 ਜਨਵਰੀ 2021 ਤੋਂ ਰਾਜ ਦਾ ਚੋਣ ਵਰ੍ਹਾ ਸ਼ੁਰੂ ਹੋ ਜਾਵੇਗਾ ਜਿਸ ਲਈ ਵਿਭਾਗ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਉਹਨਾਂ ਨਾਲ ਹੀ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਸੂਬੇ ਦੀ ਵੋਟ ਪ੍ਰਤੀਸ਼ਤ ਵਧਾਉਣ ਲਈ ਆਪਣੇ ਪਾਰਟੀ ਪੱਧਰ ‘ਤੇ ਵੀ ਲੋਕਾਂ ਨੂੰ ਜਾਗਰੂਕ ਕਰਨ। ਉਹਨਾਂ ਅੱਗੇ ਕਿਹਾ ਕਿ ਚੋਣ ਵਰ੍ਹਾ ਹੋਣ ਕਾਰਨ ਅਗਸਤ, 2021 ਤੋਂ ਦਸੰਬਰ, 2021 ਤੱਕ ਦੁਬਾਰਾ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾਵੇਗੀ।
ਡਾ. ਰਾਜੂ ਨੇ ਦੱਸਿਆ ਕਿ 25 ਜਨਵਰੀ,2021 ਨੂੰ ਪੂਰੇ ਸੂਬੇ ਵਿੱਚ ਕੌਮੀ ਵੋਟਰ ਦਿਵਸ ਮਨਾਇਆ ਜਾਵੇਗਾ ਜਿਸ ਅਧੀਨ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਚੋਣ ਅਫ਼ਸਰ ਸ੍ਰੀਮਤੀ ਮਾਧਵੀ ਕਟਾਰੀਆ ਵੀ ਹਾਜ਼ਰ ਸਨ।
राज्य में सरसरी संशोधन के दौरान 8 लाख से अधिक वोटरों ने अजिऱ्याँ दीं – सी.ई.ओ. डॉ. राजू
पूरे राज्य में मनाया जायेगा राष्ट्रीय मतदाता दिवस
चंडीगढ़, 14 जनवरी:
पंजाब राज्य में वोटर सूचियों के सरसरी संशोधन 2021 के दौरान 8 लाख से अधिक वोटरों ने वोटर सूचियों में नाम दर्ज करवाने, कटवाने या शोधन के लिए फार्म भरे थे जिसके उपरांत मुकम्मल हुए संशोधन स्वरूप राज्य में 4.36 लाख नये वोटर बने हैं और 1.71 लाख वोट काटे गए हैं जिससे पंजाब राज्य में वोटरों की संख्या 2.6 करोड़ से बढक़र 2.9 करोड़ हो गई है।
उक्त जानकारी आज पंजाब के मुख्य चुनाव अधिकारी डॉ. एस. करुणा राजू ने ऑनलाइन मीटिंग के दौरान राजनैतिक पार्टियों के नुमायंदों को दी। मीटिंग के दौरान और ज्यादा जानकारी देते हुए डॉ. राजू ने बताया कि वोटर सूचियों के संशोधन की अंतिम प्रक्रिया के अंतर्गत वोटर सूचियों की अंतिम प्रकाशन तारीख़ 15 जनवरी 2021 को कर दिया जायेगा और राजनैतिक पार्टियों को वोटर सूचियों की फ़ाईनल कॉपी सी.डी. के रूप में भेज दी जायेगी।
उन्होंने राजनैतिक पार्टियों के नुमायंदों को बताया कि 15 जनवरी 2021 से राज्य का चुनावी वर्ष शुरू हो जायेगा जिसके लिए विभाग की तरफ से वोटर जागरूकता मुहिम और तेज़ कर दी जायेगी। उन्होंने साथ ही राजनैतिक पार्टियों से अपील की कि राज्य का वोट प्रतिशत बढ़ाने के लिए अपने पार्टी स्तर पर भी लोगों को जागरूक करें। उन्होंने आगे कहा कि चुनावी वर्ष होने के कारण अगस्त, 2021 से दिसंबर, 2021 तक दोबारा वोटर सूचियों का संशोधन किया जायेगा।
डॉ. राजू ने बताया कि 25 जनवरी, 2021 को पूरे राज्य में राष्ट्रीय मतदाता दिवस मनाया जायेगा जिसके अधीन अलग-अलग प्रोग्राम करवाए जाएंगे। मीटिंग में दूसरों के अलावा अतिरिक्त मुख्य चुनाव अधिकारी श्रीमती माधवी कटारिया भी उपस्थित थीं।