ਉਡਾਣ ਪ੍ਰੋਜੈਕਟ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ, ਮੌਕ ਅਤੇ ਫਾਈਨਲ ਟੈਸਟ ਅਪ੍ਰੈਲ ’ਚ
ਚੰਡੀਗੜ੍ਹ, 14 ਜਨਵਰੀ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਆਮ ਗਿਆਨ ਵਿੱਚ ਵਾਧਾ ਕਰਨ ਲਈ ਸ਼ੁਰੂ ਕੀਤਾ ‘ੳਡਾਣ ਪ੍ਰੋਜੈਕਟ’ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਹੁਣ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੇ ਆਮ ਗਿਆਨ ਦਾ ਮੁਲਾਂਕਣ ਕਰਨ ਲਈ ਅਪ੍ਰੈਲ ਵਿੱਚ ਟੈਸਟ ਕਰਵਾਉਣ ਵਾਸਤੇ ਰੂਪ-ਰੇਖਾ ਉਲੀਕੀ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਅਤੇ ਇਸ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਬੁਲਾਰੇ ਅਨੁਸਾਰ ‘ਉਡਾਣ ਪ੍ਰੋਜੈਕਟ’ ਦੇ ਹੇਠ ਬੱਚਿਆਂ ਦੇ ਆਮ ਗਿਆਨ ਵਿੱਚ ਵਾਧਾ ਕਰਨ ਲਈ ਛੇਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰੋਜ਼ਾਨਾਂ ਸ਼ੀਟਾਂ/ਸਲਾਈਡਾਂ ਭੇਜੀਆਂ ਜਾ ਰਹੀਆਂ ਹਨ। ਵਿਭਾਗ ਨੇ ਵਿਦਿਆਰਥੀਆਂ ਦੇ ਗਿਆਨ ਦਾ ਮੁਲਾਂਕਣ ਕਰਨ ਲਈ ਅਪ੍ਰੈਲ ਮਹੀਨੇ ਦੇ ਪਹਿਲੇ ਸ਼ਨੀਵਾਰ 3 ਅਪ੍ਰੈਲ 2021 ਨੂੰ ਪਹਿਲਾ ਮੌਕ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸੇ ਤਰ੍ਹਾਂ ਹੀ ਦੂਜਾ ਮੌਕ ਟੈਸਟ 17 ਅਪ੍ਰੈਲ ਨੂੰ ਕਰਵਾਇਆ ਜਾਵੇਗਾ ਜਦਕਿ ਫਾਈਨਲ ਮੁਕਾਬਲਾ 24 ਅਪ੍ਰੈਲ 2021 ਨੂੰ ਆਯੋਜਿਤ ਕਰਵਾਇਆ ਹੋਵੇਗਾ।
‘Udan project’ proving to be a boon for the students- mock and final tests in April
Chandigarh, 14 January
The ‘Udan Project’ launched by the Punjab School Education Department to enhance the general knowledge of the students is proving to be a boon for the children and now the Education Department has come up with a plan for conducting tests in April to assess the general knowledge of the students.
Disclosing this here today a spokesperson of the school education department said that the students and their parents are showing great enthusiasm for this project. According to the spokesperson, sheets / slides are being sent daily to the students of class VI to XII to enhance the general knowledge of the children under the ‘Udan Project’ (word of the day). The department has decided to conduct the first mock test on April 3, 2021 to assess the knowledge of the students. Similarly, the second mock test will be held on April 17 while the final test will be held on April 24, 2021.