ਰੈਲੀ ਤੋਂ ਇਕ ਦਿਨ ਪਹਿਲਾ ਦੀਪ ਸਿੱਧੂ ਤੇ ਲੱਖਾਂ ਸਧਾਣਾ ਨੇ ਸ਼ਰਾਬ ਪੀ ਕੇ ਮਹਿਲਾਵਾਂ ਨਾਲ ਕੀਤੀ ਬੱਤਮੀਜੀ
ਸ਼ਰਾਬ ਪੀ ਕੇ ਸਟੇਜ ਤੇ ਆ ਗਏ ਜਿਸ ਸਮੇ ਗੁਰਬਾਣੀ ਦਾ ਪਾਠ ਚੱਲ ਰਿਹਾ ਸੀ ; ਕਿਸਾਨ ਮੋਰਚਾ ਨੇ ਲੱਖਾਂ ਸਧਾਣਾ ਤੇ ਦੀਪ ਸਿੱਧੂ ਤੇ ਲਗਾਏ ਵੱਡੇ ਦੋਸ਼
ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਸੰਯੁਕਤ ਮੋਰਚੇ ਨੇ ਇਕ ਵੱਡਾ ਖੁਲਾਸਾ ਕੀਤਾ ਹੈ ਕਿ ਰੈਲੀ ਤੋਂ ਇਕ ਦਿਨ ਪਹਿਲਾ ਦੀਪ ਸਿੱਧੂ ਤੇ ਲੱਖਾਂ ਸਧਾਣਾ ਨੇ ਸ਼ਰਾਬ ਪੀ ਕੇ ਲੋਕਾਂ ਨੂੰ ਲਾਲ ਕਿਲ੍ਹੇ ਤੇ ਜਾਣ ਲਈ ਲੋਕਾਂ ਨੂੰ ਉਕਸਾਇਆ ਸੀ ਅਤੇ ਸ਼ਰਾਬ ਪੀ ਕੇ ਸਟੇਜ ਤੇ ਆ ਗਏ ਸੀ । ਉਹਨਾਂ ਵਲੋਂ ਧਰਮ ਦੀ ਬੇਅਦਬੀ ਕੀਤੀ ਹੈ । ਜਿਸ ਸਮੇ ਗੁਰਬਾਣੀ ਦਾ ਪਾਠ ਚੱਲ ਰਿਹਾ ਸੀ ਓਹਨਾ ਨੇ ਸ਼ਰਾਬ ਪੀਤੀ ਹੋਈ ਸੀ । ਕਿਸਾਨ ਆਗੂ ਰਾਜਿੰਦਰ ਸਿੰਘ ਨੇ ਇਹ ਦੋਸ਼ ਲਾਉਂਦੇ ਹੋਏ ਕਿਹਾ ਕਿ ਦੀਪ ਸਿੱਧੂ ਤੇ ਲੱਖਾਂ ਸਧਾਣਾ ਨੂੰ ਨਾਲ ਇਕ ਦਿਨ ਪਹਿਲਾ ਗੱਲਬਾਤ ਕੀਤੀ ਸੀ । ਉਨ੍ਹਾਂ ਨੂੰ ਸਮਝਾਇਆ ਗਿਆ ਸੀ ਕਿ ਕਿਸੇ ਪੰਗੇ ਵਿਚ ਨਾ ਪਿਆ ਜਾਵੇ । ਲੋਕਾਂ ਨੂੰ ਮਨਾਇਆ ਜਾਵੇ । ਕੋਈ ਅਲੱਗ ਸ਼ੁਰ ਨਾ ਬਣਾਈ ਜਾਵੇ । ਮਾਰਚ ਸ਼ਾਂਤੀਪੂਰਨ ਰੱਖਿਆ ਜਾਵੇ ।
ਰਾਜਿੰਦਰ ਸਿੰਘ ਨੇ ਕਿਹਾ ਕਿ ਦੀਪ ਸਿੱਧੂ ਤੇ ਲੱਖਾਂ ਸਧਾਣਾ ਨੇ ਸ਼ਰਾਬ ਪੀ ਕੇ ਮਹਿਲਾਵਾਂ ਨਾਲ ਬਤਮੀਜੀ ਕੀਤੀ ਹੈ ਉਹ ਮਹਿਲਾਵਾਂ ਅੱਜ ਸਟੇਜ ਤੇ ਬੋਲੀਆਂ ਹਨ ਕਿ ਉਹਨਾਂ ਵਲੋਂ ਉਨ੍ਹਾਂ ਨਾਲ ਬੱਤਮੀਜੀ ਕੀਤੀ ਗਈ ਹੈ । ਰਾਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਧਰਮ ਦੀ ਬੇਅਦਬੀ ਕੀਤੀ । ਉਹ ਸਰਕਾਰ ਦੇ ਏਜੇਂਟ ਹਨ ਅਤੇ ਗ਼ਦਰ ਹਨ ।
ਰਾਜਿੰਦਰ ਸਿੰਘ ਨੇ ਕਿਹਾ ਕਿ ਸਤਨਾਮ ਸਿੰਘ ਪਨੂੰ ਹੋਣਾ ਨਾਲ ਦੋ ਬੈਠਕ ਕੀਤੀਆਂ ਗਈਆਂ ਸਨ ਕਿ ਮਿਲ ਕੇ ਚਲੋ । ਉਹਨਾਂ ਨੇ ਸਾਡੀ ਗੱਲ ਮੰਨਣ ਤੋਂ ਇਨਕਾਰ ਕੀਤਾ । ਰਾਜਿੰਦਰ ਸਿੰਘ ਨੇ ਕਿਹਾ ਕਿ ਇਹ ਕਿਸੇ ਧਰਮ ਦਾ ਅੰਦੋਲਨ ਨਹੀਂ ਇਹ ਦੇਸ਼ ਦੇ ਲੋਕਾਂ ਦਾ ਅੰਦੋਲਨ ਹੈ ।
ਕਿਸਾਨ ਆਗੂ ਰਾਜਿੰਦਰ ਸਿੰਘ ਨੇ ਕਿਹਾ ਕਿ ਲਾਲ ਕਿਲ੍ਹੇ ਤੇ ਹੰਗਾਮਾ ਸਰਦਾਰਾਂ ਨੇ ਨਹੀਂ ਬਲਕਿ ਗ਼ਦਾਰਾਂ ਨੇ ਕੀਤਾ ਹੈ । ਦੀਪ ਸਿੱਧੂ ਤੇ ਪਨੂੰ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਹੈ । ਰਾਜਿੰਦਰ ਸਿੰਘ ਨੇ ਕਿਹਾ ਕਿ ਦੀਪ ਸਿੱਧੂ ਨਾਲ ਸਾਡਾ ਕੋਈ ਸਬੰਧ ਨਹੀਂ ਹੈ । ਦੀਪ ਸਿੱਧੂ ਸੰਸਦ ਸਨੀ ਦਿਓਲ ਦਾ ਕਰੀਬੀ ਹੈ । ਬਰਗੇਡ ਤੋੜਨ ਵਾਲੇ ਪਨੂੰ ਗੁੱਟ ਨਾਲ ਸਬੰਧਿਤ ਹਨ । ਅਸੀਂ ਪਹਿਲਾ ਕਿਹਾ ਲਾਲ ਕਿਲ੍ਹੇ ਵਿਚ ਕਿਸ ਨੇ ਜਾਣ ਦਿੱਤਾ ਸੀ ।