ਪੰਜਾਬ

**’ਆਪ੍ਰੇਸ਼ਨ ਲੋਟਸ :ਭਗਵੰਤ ਮਾਨ ਜਾਂ ਸਰਕਾਰ ‘ਚ ਹਿੰਮਤ ਹੈ ਤਾਂ ਵਿਧਾਇਕ ਦੇ ਲਏ ਨਾਂਵਾਂ ‘ਤੇ ਕਾਰਵਾਈ ਕਿਉਂ ਨਹੀਂ ਕਰਦੇ: ਅਸ਼ਵਨੀ ਸ਼ਰਮਾ*

*ਆਪ੍ਰੇਸ਼ਨ ਲੋਟਸ' ਤਹਿਤ ਦੇਸ਼ ਦੇ ਦਿੱਗਜ ਨੇਤਾਵਾਂ ਦੇ ਨਾਂ ਲਏ ਹਨ, ਪੰਜਾਬ 'ਚ ਸਰਕਾਰ ਤੁਹਾਡੀ ਹੈ, ਫਿਰ ਤੁਹਾਨੂੰ ਕਿਸ ਗੱਲ ਦਾ ਡਰ ਹੈ?: ਭਾਰਤੀ ਜਨਤਾ ਪਾਰਟੀ*

ਦੇਸ਼ ਦੇ ਦਿੱਗਜ ਨੇਤਾਵਾਂ ਦੇ ਨਾਂ ਲਏ ਹਨ , ਜੇਕਰ ਮੁੱਖ ਮੰਤਰੀ ਭਗਵੰਤ ਮਾਨ ਜਾਂ ਉਨ੍ਹਾਂ ਦੀ ਸਰਕਾਰ ‘ਚ ਹਿੰਮਤ ਹੈ ਤਾਂ ਉਹ ਵਿਧਾਇਕ ਵੱਲੋਂ ਲਏ ਗਏ ਨਾਵਾਂ ‘ਤੇ ਕਾਰਵਾਈ ਕਿਉਂ ਨਹੀਂ ਕਰਦੇ? :
ਪੰਜਾਬ ਮੱਚ ਰਿਹੈ ਤੇ ਭਗਵੰਤ ਮਾਨ ਦੂਜੇ ਸੂਬਿਆਂ ‘ਚ ਨੱਚ ਰਿਹੈ: ਅਸ਼ਵਨੀ ਸ਼ਰਮਾ
ਸੂਬੇ ‘ਚ ਗੋਲੀਬਾਰੀ ਤੇ ਹੱਤਿਆਵਾਂ ਦੀਆਂ ਘਟਨਾਵਾਂ ਹੋਈਆਂ ਆਮ, ਪਰ ਭਗਵੰਤ ਮਾਨ ਜਾਂ ਉਨ੍ਹਾਂ ਦਾ ਕੋਈ ਮੰਤਰੀ ਨਸ਼ਿਆਂ ਕਾਰਨ ਰੋਜ਼ਾਨਾ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਬਾਰੇ ਗੱਲ ਨਹੀਂ ਕਰਦਾ: ਸ਼ਰਮਾ
ਭਗਵੰਤ ਮਾਨ ਜਾਂ ਸਰਕਾਰ ‘ਚ ਹਿੰਮਤ ਹੈ ਤਾਂ ਵਿਧਾਇਕ ਦੇ ਲਏ ਨਾਂਵਾਂ ‘ਤੇ ਕਾਰਵਾਈ ਕਿਉਂ ਨਹੀਂ ਕਰਦੇ: ਅਸ਼ਵਨੀ ਸ਼ਰਮਾ
ਚੰਡੀਗੜ੍ਹ, 4 ਅਕਤੂਬਰ (     ), ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਵਾਰ-ਵਾਰ ਪੰਜਾਬ ਵਿਧਾਨ ਸਭਾ ਵਿੱਚ ਦੇਸ਼ ਦੇ ਸੰਵਿਧਾਨ ਅਤੇ ਇਸ ਦੀ ਮਰਿਆਦਾ ਦੀਆਂ ਧੱਜੀਆਂ ਉਡਾਉਣ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖ਼ਬਰਾਂ ਦੀਆਂ ਸੁਰਖੀਆਂ ਵਿੱਚ ਰਹਿਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈI ਸੁਰਖੀਆਂ ਬਟੋਰਨ ਲਈ ਭਗਵੰਤ ਮਾਨ, ਕੇਜਰੀਵਾਲ ਤੇ ਉਨ੍ਹਾਂ ਦੇ ਮੰਤਰੀ ਤੇ ਵਿਧਾਇਕ ਕਿਸੇ ਦਾ ਨਾਂ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਸ਼ਰਮਾ ਨੇ ਕਿਹਾ ਕਿ ਪੰਜਾਬ ਮੱਚ ਰਿਹਾ ਤੇ ਭਗਵੰਤ ਮਾਨ ਦੂਜੇ ਸੂਬਿਆਂ ‘ਚ ਜਾ ਕੇ ਨੱਚ ਰਿਹੈ’। ਪੰਜਾਬ ਵਿੱਚ ਗੈਂਗਸਟਰ ਰਾਜ ਆਪਣੇ ਸਿਖਰ ‘ਤੇ ਹੈ ਅਤੇ ਸੂਬੇ ਵਿੱਚ ਰੋਜ਼ਾਨਾ ਗੋਲੀਬਾਰੀ ਅਤੇ ਹੱਤਿਆਵਾਂ ਆਮ ਹੋ ਗਈਆਂ ਹਨ। ਹਰ ਰੋਜ਼ ਨਸ਼ਿਆਂ ਕਾਰਨ ਨੌਜਵਾਨ ਮਰ ਰਹੇ ਹਨ ਪਰ ਭਗਵੰਤ ਮਾਨ ਜਾਂ ਉਹਨਾਂ ਦਾ ਕੋਈ ਮੰਤਰੀ ਇਸ ਬਾਰੇ ਕੋਈ ਗੱਲ ਨਹੀਂ ਕਰਦਾ!
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਦਨ ਦੇ ਫਲੋਰ ਦੀ ਮਰਿਆਦਾ ਦਾ ਗਲਾ ਘੁੱਟਦੇ ਹੋਏ ‘ਆਪ’ ਵਿਧਾਇਕ ਨੇ ਸਦਨ ਦੇ ਫਲੋਰ ‘ਤੇ ਸੰਵਿਧਾਨ ਦੀ ਮਰਿਆਦਾ ਨੂੰ ਛਿੱਕੇ ਟੰਗਦੇ ਹੋਏ ‘ਆਪ੍ਰੇਸ਼ਨ ਲੋਟਸ’ ਤਹਿਤ ਦੇਸ਼ ਦੇ ਦਿੱਗਜ ਨੇਤਾਵਾਂ ਦੇ ਨਾਂ ਲਏ ਹਨ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਜਾਂ ਉਨ੍ਹਾਂ ਦੀ ਸਰਕਾਰ ‘ਚ ਹਿੰਮਤ ਹੈ ਤਾਂ ਉਹ ਵਿਧਾਇਕ ਵੱਲੋਂ ਲਏ ਗਏ ਨਾਵਾਂ ‘ਤੇ ਕਾਰਵਾਈ ਕਿਉਂ ਨਹੀਂ ਕਰਦੇ? ਸ਼ਰਮਾ ਨੇ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬ ‘ਚ ਸਰਕਾਰ ਤੁਹਾਡੀ ਹੈ ਅਤੇ ਪੁਲਿਸ ਵੀ ਤੁਹਾਡੀ ਹੈ, ਫਿਰ ਤੁਹਾਨੂੰ ਕਿਸ ਗੱਲ ਦਾ ਡਰ ਹੈ? ਸ਼ਰਮਾ ਨੇ ਕਿਹਾ ਕਿ ਅਸਲ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕਹੇ ਗਏ ਝੂਠ ਦੀ ਕੋਈ ਪੈਰ ਨਹੀਂ ਹਨ। ਇਹ ਲੋਕ ਸ਼ਗੂਫਾ ਛੱਡਣਾ ਹੀ ਜਾਣਦੇ ਹਨ ਅਤੇ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਗਧੇ ਦੇ ਸਿਰ ਦੇ ਸਿੰਗ ਵਾਂਗ ਗਾਇਬ ਹੋ ਜਾਂਦੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 27 ਸਤੰਬਰ ਤੋਂ 3 ਅਕਤੂਬਰ ਤੱਕ ਸੱਦੇ ਗਏ ਇਜਲਾਸ ਵਿੱਚ ਬਿਜਲੀ, ਪਰਾਲੀ ਸਾੜਨ ਅਤੇ ਜੀਐਸਟੀ ਨਾਲ ਸਬੰਧਤ ਕਿਸੇ ਵੀ ਮੁੱਦੇ ’ਤੇ ਚਰਚਾ ਨਹੀਂ ਕੀਤੀ, ਜਦਕਿ ਸਦਨ ਵਿੱਚ ਸਿਰਫ਼ ਵਿਸ਼ਵਾਸ ਵੋਟ ਹੀ ਪਾਸ ਕੀਤੀ। ਭਗਵੰਤ ਮਾਨ ਨੇ ਮਾਣਯੋਗ ਰਾਜਪਾਲ ਵੱਲੋਂ ਸਦਨ ਨੂੰ ਚਲਾਉਣ ਸਬੰਧੀ ਪੁੱਛੇ ਮੁੱਦਿਆਂ ਬਾਰੇ ਰਾਜਪਾਲ ਨੂੰ ਵੀ ਗਲਤ ਜਾਣਕਾਰੀ ਦਿੱਤੀ ਅਤੇ ਉਸ ਤੋਂ ਬਾਅਦ ਸਦਨ ਵਿੱਚ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਵੱਲੋਂ ਲਿਖੇ ਸੰਵਿਧਾਨ ਦੀਡਾ ਰੱਜ ਕੇ ਜਲੂਸ ਵੀ ਕੱਢਿਆ ਗਿਆ। ਦੂਜੇ ਪਾਸੇ ਇਸ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਵੀ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਘੱਟ ਨਹੀਂ ਹਨ। ਕੇਜਰੀਵਾਲ, ਭਗਵੰਤ ਮਾਨ ਤੋਂ ਲੈ ਕੇ ਉਨ੍ਹਾਂ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੇ ਝੂਠ ਬੋਲਣ ਵਿੱਚ ਪੀਐਚਡੀ ਕੀਤੀ ਹੋਈ ਹੈ। ਇਹ ਲੋਕ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਦੇ, ਇਸ ਲਈ ਜਨਤਾ ਦਾ ਧਿਆਨ ਭਟਕਾਉਣ ਲਈ ਹਰ ਰੋਜ਼ ਝੂਠ ਬੋਲ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਰਹਿੰਦੇ ਹਨ। ਪਰ ਹੁਣ ਸੂਬੇ ਦੇ ਲੋਕ ਵੀ ਇਨ੍ਹਾਂ ਦੇ ਝੂਠ ਅਤੇ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਇਸ ਦੀ ਪ੍ਰਤੱਖ ਮਿਸਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਸੰਸਦੀ ਹਲਕੇ ਸੰਗਰੂਰ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਉਮੀਦਵਾਰ ਦੀ ਹਾਰ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!