ਪੰਜਾਬ

ਪੰਜਾਬ ਸਿਵਲ ਸਕੱਤਰੇਤ ਚ ਕਰਮਚਾਰੀ ਚੋਣਾਂ ਦਾ ਵੱਜਿਆ ਵਿਗਲ, ਚੋਣ ਪ੍ਰਚਾਰ ਸ਼ੁਰੁ

ਪੰਜਾਬ ਸਿਵਲ ਸਕੱਤਰੇਤ ਵਿਚ ਐਸੋਸੀਏਸ਼ਨ ਚੋਣਾਂ ਕਾਰਨ ਮਾਹੌਲ ਹੋਇਆ ਗਰਮ

ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਕੀਤੇ ਗਏ ਜ਼ੋਰਦਾਰ ਪ੍ਰਦਰਸ਼ਨ ਉਪਰੰਤ ਹੁਣ ਫੇਰ ਸਕੱਤਰੇਤ ਦੀ ਮੁਲਾਜ਼ਮ ਯੂਨੀਅਨ ਦੀਆਂ ਚੋਣਾਂ ਕਾਰਨ ਸਰਦੀ ਵਿੱਚ ਗਰਮੀ ਵਾਲਾ ਮਾਹੋਲ ਬਣ ਗਿਆ ਹੈ। ਅੱਜ ਜਦੋਂ ਸਕੱਤਰੇਤ ਦੇ ਮੁਲਾਜ਼ਮ 9 ਵੱਜੇ ਸਕੱਤਰੇਤ ਵਿਚ ਦਾਖਲ ਹੋਏ ਤਾ ਵੱਡੇ ਵੱਡੇ ਹੋਰਡਿੰਗ ਅਤੇ ਪੋਸਟਰਾਂ ਨੇ ਉਹਨਾ ਦਾ ਸਵਾਗਤ ਕੀਤਾ। ਇਹ ਹੋਰਡਿੰਗਾ ਅਤੇ ਪੋਸਟਰ ਚੋਣਾਂ ਵਿਚ ਭਾਗ ਲੈ ਰਹੇ ਖਹਿਰਾ ਗਰੁੱਪ ਵੱਲੋਂ ਲਗਾਏ ਗਏ ਹਨ। ਜਿਉਂ ਜਿਉਂ ਸਮਾਂ ਬੀਤ ਰਿਹਾ ਹੈ, ਖਹਿਰਾ ਗਰੁੱਪ ਵੱਲੋਂ ਸਕੱਤਰੇਤ ਦੀਆਂ ਸ਼ਾਖਾਂਵਾਂ ਵਿਚ ਜਾ ਕੇ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਐਸੋਸੀਏਸ਼ਨ ਵੱਲੋਂ ਪਿਛਲੇ ਸਮੇਂ ਦੀਆਂ ਸਰਕਾਰ ਵਿਰੁੱਧ ਕੀਤੇ ਐਕਸ਼ਨਾਂ ਅਤੇ ਪ੍ਰਾਪਤੀਆਂ ਸਬੰਧੀ ਮੁਲਾਜ਼ਮਾਂ ਨੂੰ ਜਾਗਰੁਕ ਕੀਤਾ, ਜਿਸ ਦਾ ਅਸਰ ਸੋ਼ਸਲ ਮੀਡੀਆ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਚੰਡੀਗੜ ਅਤੇ ਮੋਹਾਲੀ ਦੇ ਡਾਇਰੈਕਟੋਰੇਟਾਂ ਵਿਚ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਅਤੇ ਡਾਇਰੈਕਟੋਰੈਟਾਂ ਦੇ ਮੁਲਾਜ਼ਮਾ ਵੱਲੋ ਉਤਸ਼ਾਹਿਤ ਹੋ ਕੇ ਸਰਕਾਰ ਵਿਰੁੱਧ ਅਤੇ ਖਹਿਰਾ ਗਰੁੱਪ ਨੂੰ ਸਪੋਰਟ ਕਰਨਾ ਦਾ ਸਿਲਸਲਾ ਲਗਤਾਰ ਚੱਲ ਰਿਹਾ ਹੈ। ਸਕੱਤਰੇਤ ਦੇ ਮੁਲਾਜ਼ਮਾਂ ਤੋਂ ਇਲਾਵਾ ਪੰਜਾਬ ਭਰ ਦੇ ਮੁਲਾਜ਼ਮ ਵੱਡੀ ਪੱਧਰ ਤੇ ਸੋ਼ਸਲ ਮੀਡੀਆ ਤੇ ਪੋਸਟਾਂ ਸ਼ੇਅਰ ਕਰ ਰਹੇ ਹਨ। ਆਮ ਚਰਚਾਵਾਂ ਹਨ ਕਿ ਇਹਨਾ ਚੋਣਾਂ ਉਪਰੰਤ ਸਰਕਾਰ ਵਿਰੁੱਧ ਵੱਡੇ ਪੱਧਰ ਤੇ ਅਤੇ ਜ਼ੋਰਦਾਰ ਢੰਗ ਨਾਲ ਸਾਂਝੇ ਸੰਘਰਸ ਦੀ ਸ਼ੁਰਆਤ ਹੋ ਸਕਦੀ ਹੈ।

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!