ਪੰਜਾਬ

7 ਨਗਰ ਨਿਗਮਾਂ ਵਿਚ ਕਾਂਗਰਸ ਦੀ ਹੂੰਝਾ ਫੇਰ ਜਿੱਤ , ਆਪ ਦਾ ਖਿਲਰਿਆ ਝਾੜੂ

ਪੰਜਾਬ ਅੰਦਰ ਨਗਰ ਕੌਂਸਲਾਂ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਭਾਰੀ ਜਿੱਤ ਹਾਸਿਲ ਹੋਈ ਹੈ । ਇਸ ਦੇ ਨਾਲ ਹੀ 7 ਨਗਰ ਨਿਗਮਾਂ ਵਿਚ ਆਪ ਦਾ ਪ੍ਰਦਰਸ਼ਨ ਕਾਫੀ ਖ਼ਰਾਬ ਰਿਹਾ ਹੈ । ਨਗਰ ਨਿਗਮਾਂ ਵਿਚ ਆਪ ਸਭ ਤੋਂ ਫਾਡੀ ਰਹੀ ਹੈ ਅਤੇ ਝਾੜੂ ਖਿੱਲਰ ਕੇ ਰਹਿ ਗਿਆ ਹੈ । ਜਦੋ ਕਿ ਕਿਸਾਨ ਅੰਦੋਲਨ ਦੇ ਚਲਦੇ ਭਾਜਪਾ ਨੂੰ ਕਾਫੀ ਨੁਕਸਾਨ ਹੋਇਆ ਹੈ ਲੇਕਿਨ ਇਸ ਦੇ ਬਾਵਜੂਦ ਬਾਜਪਾ ਦਾ ਪ੍ਰਦਰਸ਼ਨ ਆਪ ਨਾਲੋਂ ਵਧਿਆ ਰਿਹਾ ਹੈ । ਨਿਗਮ ਚੋਣਾਂ ਵਿਚ ਆਪ ਨਾਲੋਂ ਜ਼ਿਆਦਾ ਅਜਾਦ ਉਮੀਦਵਾਰ ਜਿੱਤ ਹਾਸਲ ਕਰ ਗਏ ਹਨ । 7 ਨਗਰ ਨਿਗਮਾਂ ਵਿਚ ਕਾਂਗਰਸ ਨੂੰ 270 , ਅਕਾਲੀ ਦਲ ਨੂੰ 33 ,ਭਾਜਪਾ ਨੂੰ 20 ਤੇ ਅਜਾਦ ਨੂੰ 17 , ਆਪ ਨੂੰ 9 ਸੀਟਾਂ ਹਾਸਲ ਹੋਇਆ ਹਨ । ਕਾਂਗਰਸ ਨੇ ਪਠਾਨਕੋਟ , ਗੁਰਦਾਸਪੁਰ , ਬਠਿੰਡਾ , ਹੁਸ਼ਿਆਰਪੁਰ , ਅਬੋਹਰ , ਕਪੂਰਥਲਾ , ਬਟਾਲਾ ਨਗਰ ਨਿਗਮ ਵਿਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ।  ਮੋਗਾ ਵਿਚ ਵੀ ਕਾਂਗਰਸ ਜਿੱਤ ਵੱਲ ਹੈ। 100 ਦੇ ਕਰੀਬ ਕੌਂਸਲਾਂ ਤੇ ਕਾਂਗਰਸ ਦਾ ਕਬਜਾ ਹੋ ਗਿਆ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!