19 ਫਰਵਰੀ ਤੱਕ ਅਧਿਆਪਕ ਕਰ ਸਕਦੇ ਹਨ ਤਬਾਦਲੇ ਲਈ ਅਪਲਾਈ
√ 19 ਫਰਵਰੀ ਤੱਕ ਅਧਿਆਪਕ ਕਰ ਸਕਦੇ ਹਨ ਤਬਾਦਲੇ ਲਈ ਅਪਲਾਈ
ਐੱਸ.ਏ.ਐੱਸ. ਨਗਰ 17 ਫਰਵਰੀ –
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ, ਕੰਪਿਊਟਰ ਫੈਕਲਟੀਜ਼, ਸਿੱਖਿਆ ਪ੍ਰੋਵਾਈਡਰਾਂ ਈ.ਜੀ.ਐੱਸ./ਏ.ਆਈ.ਈ./ਐੱਸ.ਟੀ.ਆਰ. ਵਲੰਟੀਅਰਾਂ ਨੂੰ ਆਨ-ਲਾਈਨ ਬਦਲੀਆਂ ਦੀ ਪ੍ਰਕਿਰਿਆ ਦੇ ਦਿਨਾਂ ‘ਚ ਵਾਧਾ ਕੀਤ ਹੈ। ਜਿਸ ਤਹਿਤ ਬਦਲੀਆਂ ਲਈ ਦਰਖਾਸਤਾਂ ਮਿਤੀ 13 ਫਰਵਰੀ ਤੱਕ ਦਿੱਤੀਆਂ ਜਾ ਸਕਦੀਆਂ ਹਨ। 19 ਫਰਵਰੀ ਤੱਕ ਅਧਿਆਪਕ ਕਰ ਸਕਦੇ ਹਨ ਤਬਾਦਲੇ ਲਈ ਅਪਲਾਈ ।ਇਹਨਾਂ ਆਨਲਾਈਨ ਦਰਖਾਸਤਾਂ ਵਿੱਚ ਦਰਖਾਸਤਕਰਤਾਵਾਂ ਵੱਲੋਂ ਆਨਲਾਈਨ ਅਪਲਾਈ ਕਰਨ ਸਮੇਂ ਅਧਿਆਪਕ ਆਨਲਾਈਨ ਬਦਲੀ ਪਾਲਿਸੀ 2019 ਅਤੇ ਸਮੇਂ-ਸਮੇਂ ਅਨੁਸਾਰ ਕੀਤੀਆਂ ਗਈਆਂ ਸੋਧਾਂ ਅਨੁਸਾਰ ਰਹਿ ਗਈਆਂ ਤਰੁੱਟੀਆਂ ਵਿੱਚ ਸੋਧ ਕਰਨ ਲਈ ਵਿਭਾਗ ਵੱਲੋਂ 19 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸਤੋਂ ਇਲਾਵਾ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਅਧਿਆਪਕ, ਕੰਪਿਊਟਰ ਫੈਕਲਟੀ, ਸਿੱਖਿਆ ਪ੍ਰੋਵਾਈਡਰ, ਈ.ਜੀ.ਐੱਸ./ਐੱਸ.ਟੀ.ਆਰ/ਏ.ਆਈ.ਈ. ਨਿਰਧਾਰਿਤ ਮਿਤੀ ਤੱਕ ਤਬਾਦਲੇ ਲਈ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਹਨ ਤਾਂ ਉਹ ਵੀ ਮਿਤੀ 19 ਫਰਵਰੀ ਤੱਕ ਅਪਲਾਈ ਕਰ ਸਕਦੇ ਹਨ।ਇਸ ਸਬੰਧੀ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ ਨੇ ਦੱਸਿਆ ਕਿ 6 ਤੋਂ 13 ਫਰਵਰੀ ਤੱਕ ਆਨ-ਲਾਈਨ ਤਬਾਦਲਿਆਂ ਲਈ 22868 ਦਰਖਾਸਤਾਂ ਮਿਲੀਆਂ ਹਨ। ਇਹਨਾਂ ਵਿੱਚੋਂ 6054 ਦਰਖਾਸਤਕਰਤਾਵਾਂ ਨੇ ਆਪਣੀਆਂ ਪ੍ਰਤੀਬੇਨਤੀਆਂ ਵਿੱਚ ਲੋੜੀਂਦਾ ਡਾਟਾ ਅਪਰੂਵ ਕਰਨ ਤੋਂ ਪਹਿਲਾਂ ਆਮ ਵਿਵਰਣ, ਨਤੀਜਿਆਂ ਸਬੰਧੀ ਵਿਵਰਣ ਅਤੇ ਸੇਵਾ ਕਾਲ ਦੇ ਰਿਕਾਰਡ ਬਾਰੇ ਅੰਕੜਾ ਸਹੀ ਨਹੀਂ ਭਰਿਆ। ਇਸੇ ਤਰ੍ਹਾਂ 6707 ਅਧਿਆਪਕਾਂ ਵੱਲੋਂ ਵੱਖ-ਵੱਖ ਜੋਨਾਂ ਵਿੱਚ ਕੀਤੀ ਗਈ ਸੇਵਾ ਅਤੇ ਸਿੱਖਿਆ ਵਿਭਾਗ ਵਿੱਚ ਕੀਤੀ ਗਈ ਸੇਵਾ ਭਰਨ ਸਮੇਂ ਅੰਕੜਾ ਅੰਤਰ ਦਿਖਾ ਰਿਹਾ ਹੈ। 91 ਦਰਖਾਸਤਕਰਤਾ ਅਜਿਹੇ ਹਨ ਜਿਨ੍ਹਾਂ ਦੀ ਸ਼ਿਕਾਇਤ/ਪ੍ਰਬੰਧਕੀ ਅਧਾਰ ‘ਤੇ ਬਦਲੀ ਹੋਈ ਹੈ ਅਤੇ ਪਾਲਿਸੀ ਅਨੁਸਾਰ ਮੌਜੂਦਾ ਤੈਨਾਤੀ ਵਾਲੇ ਸਥਾਨ ਤੇ ਸਮਾਂ ਪੂਰਾ ਨਹੀਂ ਹੋਇਆ। ਵਿਸ਼ੇਸ਼ ਛੋਟ ਵਾਲੀ ਕੈਟਾਗਰੀ ਵਾਲੇ ਦਰਖਾਸਤਕਰਤਾਵਾਂ ਨੇ ਲੋੜੀਂਦੇ ਦਸਤਾਵੇਜ਼ ਨੱਥੀ ਨਹੀਂ ਕੀਤੇ ਹਨ ਅਤੇ ਜੋ ਨੱਥੀ ਕੀਤੇ ਹਨ ਉਹ ਪਾਲਿਸੀ ਅਨੁਸਾਰ ਲੋੜੀਂਦੇ ਨਹੀਂ ਹਨ।