ਪੰਜਾਬ

ਪੰਜਾਬ ਵਿੱਚ ਮੁਲਾਜ਼ਮਾਂ ਦਾ ਅੰਦੋਲਨ ਸ਼ੁਰੂ, ਪੰਜਾਬ ਸਿਵਲ ਸਕੱਤਰੇਤ ਤੋਂ ਹੋਇਆ ਆਗਾਜ਼

ਚੰਡੀਗੜ੍ਹ 3 ਫਰਵਰੀ, 2021 (          )    ਵਿਭਾਗਾਂ ਦੇ ਪੁਨਰਗਠਨ ਦੇ ਨਾਮ ਤੇ  ਵਿੱਤੀ ਕਮਿਸ਼ਨਰ ਸਕੱਤਰੇਤ ਤੇ ਸਿਵਲ ਸਕੱਤਰੇਤ ਦੇ ਮਰਜਰ ਦੇ ਖਿਲਾਫ ਅੱਜ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਦਾ ਗੁੱਸਾ ਫੁੱਟ ਪਿਆ ਅਤੇ ਦੁਪਹਿਰ ਹੁੰਦਿਆਂ ਹੀ ਮੁਲਾਜ਼ਮ ਆਪ ਮੁਹਾਰੇ ਹੀ ਪੰਜਾਬ ਸਿਵਲ ਸਕੱਤਰੇਤ ਦੀ ਛੇਵੀਂ ਮੰਜਿਲ, ਜੋ ਕਿ ਸਕੱਤਰੇਤ ਦੀ ਪ੍ਰਸ਼ਾਸਨਿਕ ਫਲੋਰ ਮੰਨੀ ਜਾਂਦੀ ਹੈ, ਵਿਖੇ ਇਕੱਠੇ ਹੋਣਾ ਸ਼ੁਰੂ ਹੋ ਗਏ ਅਤੇ ਇਸ ਉਪਰੰਤ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਨੁਮਾਂਇੰਦਿਆਂ ਵੱਲੋਂ ਉਨ੍ਹਾਂ ਨੁੰ ਸੰਬੋਧਿਤ ਕੀਤਾ।  ਮੁਲਾਜ਼ਮ ਸਰਕਾਰ ਵੱਲੋਂ ਵੱਖ ਵੱਖ ਵਿਭਾਗ ਦਾ ਪੁਨਰਗਠਨ ਕਰਨ ਅਤੇ ਸਕੱਤਰੇਤ ਤੇ ਵਿੱਤੀ ਕਮਿਸ਼ਨਰ ਸਕੱਤਰੇਤ ਨੁੰ ਇਕੱਠਿਆਂ ਕਰਨ ਦਾ ਵਿਰੋਧ ਕਰਦੇ ਦਿਖਾਈ ਦਿੱਤੇ।  ਮੁਲਾਜ਼ਮਾਂ ਦਾ ਕਹਿਣਾ ਸੀ ਕਿ ਪੁਨਰਗਠਨ ਦੀ ਓਟ ਵਿੱਚ ਸਰਕਾਰ ਲੱਖਾ ਅਸਾਮੀਆਂ ਖਤਮ ਕਰ ਰਹੀ ਹੈ ਜਿਸ ਦੇ ਨੁਕਸਾਨ ਵਜੋਂ ਮੌਜੂਦਾ ਕਰਮਚਾਰੀਆਂ ਦੇ ਤਰੱਕੀ ਦੇ ਮੌਕੇ ਖਤਮ ਹੋ ਜਾਣਗੇ ਅਤੇ ਬੇਰੁਜਗਾਰ ਨੌਜਵਾਨਾਂ ਲਈ ਨੌਕਰੀ ਦੇ ਮੌਕੇ ਵੀ ਖਤਮ ਹੋ ਜਾਣਗੇ।

ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਮੁਲਾਜ਼ਮਾਂ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ, ਭਾਵੇ ਉਹ ਅਕਾਰੀ-ਭਾਜਪਾ ਸਰਕਾਰ ਹੋਵੇ ਜਾਂ ਕਾਂਗਰਸ ਸਰਕਾਰ, ਮੁਲਾਜ਼ਮਾਂ, ਮਜ਼ਦੂਰਾਂ , ਕਿਸਾਨਾ ਅਤੇ ਛੋਟੇ ਵਿਆਪਾਰੀਆਂ  ਲੁੱਟਿਆ ਅਤੇ ਕੁੱਟਿਆ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਅਫਸਰਸ਼ਾਹੀ ਦੀ ਗੁਲਾਮ ਬਣਕੇ ਰਹਿ ਗਈ ਹੈ ਅਤੇ ਜੋ ਵੀ ਅਫਸਰ ਚਾਹੁੰਦੇ ਹਨ ਅੱਜ ਸਰਕਾਰ ਤੋਂ ਕਰਵਾ ਰਹੇ ਹਨ।ਕਾਂਗਰਸ ਸਰਕਾਰ ਜਿਹੀ ਕਮਜੋਰ ਸਰਕਾਰ ਅੱਜ ਤੱਕ ਕਦੇ ਵੀ ਨਹੀਂ ਆਈ ਜੋਕਿ ਇਹ ਅੰਦਾਜਾ ਨਹੀਂ ਲਗਾ ਰਹੀ ਹੈ ਕਿ ਜੇਕਰ ਪੰਜਾਬ ਸਿਵਲ ਸਕੱਤਰੇਤ ਦਾ ਵਜੂਦ ਹੀ ਖਤਮ ਹੋ ਗਿਆ ਤਾਂ ਸਰਕਾਰ ਦੇ ਮੰਤਰੀਆਂ ਦਾ ਕੀ ਵਜੂਦ ਰਹਿ ਜਾਵੇਗਾ।  ਫਿਰ ਸਰਕਾਰ ਦੇ ਮੰਤਰੀ ਸਕੱਤਰੇਤ ਵਿਖੇ ਨਹੀਂ ਸਗੋਂ ਡਾਇਰੈਕਟਰੇਟਾਂ ਵਿੱਚਲੇ ਆਪਣੇ ਵਿਭਾਗਾਂ ਦੇ ਕਮਰਿਆਂ ਵਿੱਚ ਬੈਠਣਗੇ।  ਦਰਜਾ-4 ਦੀ ਭਰਤੀ ਲੰਮੇ ਅਰਸੇ ਤੋਂ ਨਹੀਂ ਕੀਤੀ ਗਈ ਜਿਸ ਕਰਕੇ ਸ਼ਾਖਾਵਾਂ ਦਾ ਕੰਮ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਜਦਕਿ ਅਫਸਰਾਂ ਨੂੰ 4-5 ਦਰਜਾ-4 ਕਰਮਚਾਰੀ ਦਿੱਤੇ ਜਾਂਦੇ ਹਨ ਜੋ ਉਨ੍ਹਾਂ ਦੇ ਦਫਤਰੀ ਕੰਮਾਂ ਦੇ ਨਾਲ ਨਾਲ ਘਰੇਲੂ ਕੰਮ ਵੀ ਕਰ ਰਹੇ ਹਨ।   ਖਹਿਰਾ ਨੇ ਮੁਲਾਜ਼ਮਾਂ ਨੂੰ ਸੁਚੇਤ ਕਰਦਿਆਂ ਕਿਹਾ ਜੇਕਰ ਅੱਜ ਵੀ ਮੁਲਾਜ਼ਮ ਅਵੇਸਲੇ ਹੋਕੇ ਬੈਠੇ ਰਹੇ ਤਾਂ ਆਉਣ ਵਾਲਾ ਸਮਾਂ ਮੁਲਾਜ਼ਮਾਂ ਲਈ  ਬਹੁਤ ਘਾਤਕ ਸ਼ਾਬਿਤ ਹੋਵੇਗਾ।  ਉਨ੍ਹਾਂ ਕਿਹਾ ਕਿ ਜਿਸ ਰਾਜ ਦਾ ਵਿੱਤ ਮੰਤਰੀ ਹੀ ਨੰਗ ਹੋਵੇ ਉਸ ਸਰਕਾਰ ਤੋਂ ਰਾਜ ਦੇ ਵਿਕਾਸ ਦੀ ਕੀ ਆਸ ਕੀਤੀ ਜਾ ਸਕਦੀ ਹੈ।  ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ਵਿੱਚੋਂ ਅਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।  ਮੁਲਾਜ਼ਮਾਂ ਦਾ ਤਨਖਾਹ ਕਮਿਸ਼ਨ ਜੋ ਕਿ ਸਾਲ 2016 ਵਿੱਚ ਦਿੱਤਾ ਜਾਣਾ ਸੀ, ਚਾਰ ਸਾਲ ਦਾ ਸਮਾਂ ਬੀਤ ਜਾਣ ਤੇ ਵੀ ਅਜੇ ਤੀਕ ਕਮਿਸ਼ਨ ਵੱਲੋਂ ਸਰਕਾਰ ਨੁੰ ਰੋਪੋਰਟ ਸੌਂਪੀ ਨਹੀਂ ਗਈ।  ਜਿੱਥੇ ਸਰਕਾਰ ਵੱਲੋ ਨਵੇਂ ਕਰਮਚਾਰੀਆਂ ਦੇ ਤਨਖਾਹ ਸਕੇਲ ਘਟਾ ਕੇ ਕੇਂਦਰ ਦੇ ਬਰਾਬਰ ਕਰ ਦਿੱਤੇ ਹਨ ਉਥੇ ਹੀ ਮੌਜੂਦਾ ਮੁਲਾਜ਼ਮਾਂ ਦੀਆਂ ਡੀ.ਏ. ਦੀਆਂ ਕਿਸ਼ਤਾਂ ਅਤੇ ਬਕਾਇਆ ਦੱਬੀਂ ਬੈਠੀ ਹੈ।  ਕਾਂਗਰਸ ਸਰਕਾਰ ਦੇ ਰਾਜ ਵਿੱਚ ਹਰ ਵਰਗ ਦੁਖੀ ਹੈ ਅਤੇ ਸਰਕਾਰ ਦੀਆਂ ਕਾਰਗੁਜਾਰੀਆਂ ਦਾ ਸਿੱਟਾ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਉਸ ਨੂੰ ਭੁਗਤਣਾਂ ਪਵੇਗਾ।  ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ 8 ਲੱਖ ਵੋਟਾਂ ਨੂੰ ਨਜ਼ਰਅੰਦਾਜ਼ ਕਰਕੇ ਸਰਕਾਰ ਆਪਣੇ ਪੈਰ ਤੇ ਆਪ ਹੀ ਕੁਹਾੜਾ ਮਾਰ ਰਹੀ ਹੈ।  ਮੁਲਾਜ਼ਮ ਆਗੂਆਂ ਨੇ ਕਿਹਾ ਜੇਕਰ ਸਰਕਾਰ ਤੁਰੰਤ ਪੁਨਰਗਠਨ ਅਤੇ ਮਰਜਰ ਨਹੀਂ ਰੋਕਦੀ ਤਾਂ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮ ਵੱਡਾ ਸੰਘਰਸ਼ ਸ਼ੁਰੂ ਕਰਨਗੇ।  ਇਨ੍ਹਾਂ ਮੰਗਾਂ ਤੋਂ ਇਲਾਵਾ ਮੁਲਾਜ਼ਮਾਂ ਦੇ ਬਕਾਇਆ ਡੀ.ਏ., ਡੀ.ਏ. ਏਰੀਅਰ, ਪੁਰਾਣੀ ਪੈਨਸ਼ਨ ਸਕੀਮ, ਪਰਖ ਕਾਲ ਸਬੰਧੀ ਮੰਗਾਂ, 200/- ਰੁਪਏ ਵਿਕਾਸ ਟੈਕਸ ਵਾਪਿਸ ਕਰਨਾ, ਦਰਜਾ-4 ਕਰਮਚਾਰੀਆਂ ਦੀ ਸਿੱਧੀ ਭਰਤੀ ਕਰਨਾ, ਖਾਲੀ ਪਈਆਂ ਅਆਮੀਆਂ ਪਦ ਉੱਨਤੀ ਰਾਹੀਂ ਭਰਨਾ ਅਤੇ ਮੁਲਾਜ਼ਮਾਂ ਲਈ ਕੈਸ਼ਲੈੱਸ ਹੈਲਥ ਸਕੀਮ ਆਦਿ ਮੰਗਾਂ ਸਬੰਧੀ ਵੀ ਵਿਚਾਰ ਚਰਚਾ ਹੋਈ। ਸ. ਸੁਖਚੈਨ ਖਹਿਰਾ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਇਨ੍ਹਾਂ ਮੰਗਾ ਨੂੰ ਲੈਕੇ 04 ਫਰਵਰੀ, 2021 ਨੂੰ ਸੈਕਟਰ 17, ਚੰਡੀਗੜ੍ਹ ਵਿਖੇ ਅਤੇ ਮਿਤੀ 12 ਫਰਵਰੀ  2021 ਨੁੰ ਮੁਹਾਲੀ ਵਿਖੇ ਮੁਲਾਜ਼ਮਾਂ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ।  ਇਸ ਮੌਕੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਤੋਂ ਸੰਯੁਕਤ ਜਨਰਲ ਸਕੱਤਰ ਮਨਦੀਪ ਚੌਧਰੀ, ਕੋਆਰਡੀਨੇਟਰ ਸੁਸ਼ੀਲ ਕੁਮਾਰ, ਵਿੱਤ ਸਕੱਤਰੇਤ ਮਿਥੁਨ ਚਾਵਲਾ, ਸੰਯੁਕਤ ਵਿੱਤ ਸਕੱਤਰੇਤ ਸੰਦੀਪ ਕੁਮਾਰ, ਸੰਯੁਕਤ ਪ੍ਰੇਸ ਸਕੱਤਰ ਸੁਖਜੀਤ ਕੌਰ, ਸੰਗਠਨ ਸਕੱਤਰ ਗੁਰਵੀਰ ਸਿੰਘ, ਸੰਯੁਕਤ ਸੰਗਠਨ ਸਕੱਤਰ ਇੰਦਰਪਾਲ ਸਿੰਘ ਭੰਗੂ, ਦਫਤਰ ਸਕੱਤਰ ਸਾਹਿਲ ਸ਼ਰਮਾ, ਸੰਯੁਕਤ ਦਫਤਰ ਸਕੱਤਰ ਮਨਜੀਤ ਸਿੰਘ, ਐਸੋਸੀਏਸ਼ਨ ਦੀ ਹਾਈ ਪਾਵਰ ਕਮੇਟੀ ਤੋਂ ਕੁਲਵਿੰਦਰ ਸਿੰਘ ਐਡਵੋਕੇਟ, ਸੰਦੀਪ ਕੌਸ਼ਲ ਅਤੇ ਪਰਵੀਨ ਮਹਿਰਾ, ਪਰਸਨਲ ਸਟਾਫ ਐਸੋਸੀਏਸ਼ਨ ਤੋਂ ਪ੍ਰਧਾਨ ਰਾਜੇਸ਼ ਰਾਣੀ, ਜਸਵੀਰ ਕੌਰ, ਸੁਦੇਸ਼ ਕੁਮਾਰੀ ਅਤੇ ਦਰਜਾ-4 ਐਸੋਸੀਏਸ਼ਨ ਦੇ ਪ੍ਰਧਾਨ ਸ. ਬਲਰਾਜ ਸਿੰਘ ਦਾਊਂ ਨੇ ਮੁਲਾਜਮਾਂ ਨੁੰ ਸੰਬੋਧਿਤ ਕੀਤਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!