ਸੰਸਦ ਰਵਨੀਤ ਬਿੱਟੂ ਦਾ ਦਾਅਵਾ , ਆਮ ਆਦਮੀ ਪਾਰਟੀ ਨਾਲ ਜੁੜੇ ਲੋਕਾਂ ਨੇ ਕੀਤਾ ਹਮਲਾ, ਆਪ ਆਗੂ ਜੰਗਸ਼ੇਰ ਸਿੰਘ ਨੇ ਲੋਕਾਂ ਨੂੰ ਭੜਕਾਇਆ

ਭਾਜਪਾ ਲੀਡਰਾਂ ਤੇ ਹਮਲੇ ਦੀ ਜਿੰਮੇਵਾਰੀ ਅਸੀਂ ਲੈਂਦੇ ਸੀ, ਇਹਨਾਂ ਲੋਕਾਂ ਨੇ ਹੁਣ ਸਾਨੂੰ ਇਹ ਇਨਾਮ ਦਿਤਾ : ਰਵਨੀਤ ਬਿੱਟੂ
ਸਿੰਘੁ ਬਾਰਡਰ ਤੇ ਜਨ ਸੰਸਦ ਦੌਰਾਨ ਕਾਂਗਰਸ ਦੇ ਸੰਸਦ ਰਵਨੀਤ ਬਿੱਟੂ ਤੇ ਵਿਧਾਇਕ ਕੁਲਬੀਰ ਸਿੰਘ ਜੀਰਾ ਨਾਲ ਕੁਛ ਲੋਕਾਂ ਵਲੋਂ ਕੀਤੀ ਕੁੱਟਮਾਰ ਤੋਂ ਬਾਅਦ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਤੇ ਹਮਲਾ ਕਾਰਨ ਵਾਲੇ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਲੋਕ ਸਨ । ਆਪ ਆਗੂ ਜੰਗਸ਼ੇਰ ਸਿੰਘ ਨੇ ਲੋਕਾਂ ਨੂੰ ਭੜਕਾਇਆ ਹੈ । ਬਿੱਟੂ ਨੇ ਯੋਗਿੰਦਰ ਯਾਦਵ ਤੇ ਵੀ ਸ਼ੱਕ ਜ਼ਾਹਿਰ ਕੀਤਾ ਹੈ । ਦੱਸਣਯੋਗ ਹੈ ਕਿ ਕੱਲ ਕੁਝ ਲੋਕਾਂ ਵਲੋਂ ਸੰਸਦ ਰਵਨੀਤ ਸਿੰਘ ਬਿੱਟੂ ਤੇ ਕੁਲਬੀਰ ਸਿੰਘ ਜੀਰਾ ਦੀ ਕੁਝ ਲੋਕਾਂ ਵਲੋਂ ਕੁੱਟਮਾਰ ਕੀਤੀ ਗਈ । ਇਸ ਦੌਰਾਨ ਦੋਵਾਂ ਨੇਤਾਵਾਂ ਦੀ ਦਸਤਾਰਾਂ ਉਤਰ ਗਈਆਂ ਸਨ ਅਤੇ ਬਿੱਟੂ ਦੀ ਗੱਡੀ ਵੀ ਤੋੜ ਦਿਤੀ ਸੀ । ਜਿਸ ਤੋਂ ਬਾਅਦ ਬਿੱਟੂ ਨੇ ਦੋਸ਼ ਲਗਾਇਆ ਹੈ ਕਿ ਇਸ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਲੋਕਾਂ ਦਾ ਹੱਥ ਹੈ ।
ਬਿੱਟੂ ਨੇ ਕਿਹਾ ਕਿ ਜੰਗਸ਼ੇਰ ਸਿੰਘ ਲੀਡ ਕਰ ਰਿਹਾ ਸੀ । ਬਿੱਟੂ ਨੇ ਕਿਹਾ ਕਿ ਜਦੋ ਅਸੀਂ ਬੈਠੇ ਹੈ ਤਾਂ ਲੋਕ ਇਕਦਮ ਯੋਜਨਾ ਬਣਾ ਕੇ ਗਏ ਬਿੱਟੂ ਨੇ ਕਿਹਾ ਕਿ ਹਮਲੇ ਦਾ ਮਕਸਦ ਇਹ ਅਸੀਂ 50 ਦਿਨ ਤੋਂ ਧਰਨੇ ਤੇ ਬੈਠੇ ਹਾਂ ਬਿੱਟੂ ਨੇ ਕਿਹਾ ਜਦੋ ਭਾਜਪਾ ਲੀਡਰਾਂ ਤੇ ਹਮਲਾ ਹੋਇਆ ਸੀ ਤਾਂ ਉਸਦੀ ਜਿੰਮੇਵਾਰੀ ਅਸੀਂ ਲਈ ਸੀ । ਬਿੱਟੂ ਨੇ ਕਿਹਾ ਕਿ ਸਿੰਘੁ ਨਾ ਜਾਣਾ ਸਾਡਾ ਬਣਦਾ ਸੀ ਅਤੇ ਨਾ ਹੀ ਅਸੀਂ ਗਏ । ਜਦੋ ਕਿਸਾਨਾਂ ਨੇ ਪਹਿਲਾ ਸਾਫ ਕਰ ਦਿੱਤਾ ਸੀ , ਸਾਨੂੰ ਕਈ ਉੱਚ ਸ਼ਖ਼ਸੀਅਤ ਨੇ ਕਿਹਾ ਕਿ ਤੁਸੀਂ ਆਓ ਤਾਂ ਅਸੀਂ ਇਥੇ ਆਏ । ਅਸੀਂ ਤਿੰਨੋ ਬਿਨਾ ਗੰਨਮੈਨ ਤੋਂ ਆਏ ਸੀ । ਸ਼ਹੀਦ ਭਗਤ ਸਿੰਘ ਗੁਰੀਲਾ ਬਰਗੇਡ ਇਹ ਆਪਣੇ ਆਪ ਨੂੰ ਦੱਸ ਰਹੇ ਹਨ । ਇਹ ਹੁਣ ਸਾਨੂੰ ਧਮਕੀਆਂ ਦੇ ਰਹੇ ਹਨ ਤੇ ਕਿਸਾਨਾਂ ਨੂੰ ਵੀ ਤਾੜਨਾ ਕਰ ਰਹੇ ਹਨ । ਤੁਹਾਨੂੰ ਵੀ ਦੇਖੇਗਾ ਜੇ ਤੁਸੀਂ ਇਹਨਾਂ ਨੂੰ ਸੱਦਿਆ । ਜਦੋ ਸਾਡੇ ਤੇ ਹਮਲਾ ਹੋਇਆ ਅਸੀਂ ਥੱਲੇ ਬੈਠ ਗਏ । ਬਿੱਟੂ ਨੇ ਕਿਹਾ ਕੇ ਜੰਗ ਸ਼ੇਰ ਸਿੰਘ ਲੀਡ ਕਰ ਰਿਹਾ ਸੀ ਤੀਜੀ ਜਗ੍ਹਾ ਤੇ ਪ੍ਰੋਗਰਾਮ ਸੀ , ਇਹ ਉਥੇ ਕੀ ਕਰਨ ਗਏ । ਕੰਧਾਂ ਦੇ ਪਿੱਛੋਂ ਹਮਲਾ ਕਰ ਦਿੱਤਾ । ਬਿੱਟੂ ਨੇ ਕਿਹਾ ਕਿ ਚਿੰਤਾ ਵਾਲੀ ਗੱਲ ਇਹ ਹੈ ਸਾਡੇ ਤੇ ਹਮਲਾ ਕਰਨ ਦਾ ਮਤਲਵ ਇਹ ਸੀ ਕਿ ਅਸੀਂ ਧਰਨੇ 50 ਦਿਨ ਤੋਂ ਕਿਸਾਨਾਂ ਦੇ ਸਮਰਥਨ ਵਿੱਚ ਬੈਠੇ ਸੀ, ਸਾਡੇ ਧਰਨੇ ਨੂੰ ਤਾਰਪੀਡੋ ਕਰਨਾ ਸੀ । ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਲੀਡਰਾਂ ਤੇ ਹਮਲੇ ਦੀ ਜਿੰਮੇਵਾਰੀ ਅਸੀਂ ਲੈਂਦੇ ਸੀ, ਇਹਨਾਂ ਲੋਕਾਂ ਨੇ ਹੁਣ ਸਾਨੂੰ ਇਹ ਇਨਾਮ ਦਿਤਾ ਹੈ ।