ਪੰਜਾਬ
ਸੁਖਬੀਰ ਬਾਦਲ ਵੱਲ 6 ਉਮੀਦਵਾਰਾਂ ਦਾ ਐਲਾਨ, ਮੌੜ ਤੋਂ ਜਗਮੀਤ ਸਿੰਘ ਬਰਾੜ ਨੂੰ ਉਮੀਦਵਾਰ ਐਲਾਨਿਆ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌੜ ਤੋਂ ਜਗਮੀਤ ਸਿੰਘ ਬਰਾੜ, ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੰਘ, ਜੈਤੂ ਤੋਂ ਸੂਬਾ ਸਿੰਘ, ਕੋਟਕਪੂਰਾ ਤੋਂ ਮਨਤਾਰ ਸਿੰਘ ਬਰਾੜ, ਮੁਕਤਸਰ ਤੋਂ ਕੰਵਰਜੀਤ ਐਸ ਰੋਜ਼ੀ ਬਰਕੰਦੀ ਅਤੇ ਫ਼ਰੀਦਕੋਟ ਤੋਂ ਪਰਮਬੰਸ ਐਸ ਰੋਮਾਣਾ ਨੂੰ ਵਿਧਾਨ ਸਭਾ ਲਈ ਪਾਰਟੀ ਉਮੀਦਵਾਰ ਐਲਾਨਿਆ। ਇਹ ਦੱਸਣਯੋਗ ਹੈ ਕਿ ਸਿਕੰਦਰ ਸਿੰਘ ਮਲੂਕਾ ਮੋੜ ਤੋਂ ਟਿਕਟ ਮੰਗ ਰਹੇ ਸੀ ਅਤੇ ਰਾਮਪੁਰਾ ਫੂਲ ਤੋਂ ਆਪਣੇ ਪੁੱਤਰ ਲਈ ਟਿਕਟ ਮੰਗ ਰਹੇ ਸੀ