ਪੰਜਾਬ

*ਸਕੱਤਰੇਤ ਦੀਆਂ ਮਹਿਲਾ ਕਰਮਚਾਰੀਆ ਨੇ ਮਾਰੀ ਬਾਜੀ, ਬੈਡਮਿੰਟਨ ਅਤੇ ਐਥਲੈਟਿਕਸ ‘ਚ ਜਿੱਤੇ ਤਗਮੇ*

*ਖੇਡਾਂ ਵਤਨ ਪੰਜਾਬ ਦੀਆਂ ਵਿਚ ਸਕੱਤਰੇਤ ਦਾ ਚੰਗਾ ਪ੍ਰਦਰਸ਼ਨ, ਪਹਿਲੀ ਵਾਰ ਲਿਆ ਸੀ ਭਾਗ*

 

ਚੰਡੀਗੜ•, 28 ਸਤੰਬਰ : 
ਪੰਜਾਬ ਸਿਵਲ ਸਕੱਤਰੇਤ ਦੀਆਂ ਮਹਿਲਾਂ ਕਰਮਚਾਰੀਆਂਵਲੋਂ ਸਰਕਾਰੀ ਕੰਮਕਾਜ਼ ਦੇ ਨਾਲ ਹੀ ਹੁਣ ਖੇਡਾਂ ਵਿਚ ਵੀ ਬਾਜੀ ਮਾਰੀ ਜਾ ਰਹੀਆ ਹਨ। ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀਆ ਖੇਡਾਂ ਵਤਨ ਪੰਜਾਬ ਦੀਆਂ-2022 ਵਿਚ ਭਾਗ ਲੈਂਦੇ ਹੋਏ ਚੰਗੇ-ਚੰਗੇ ਖਿਡਾਰੀਆ ਨੂੰ ਮਾਤ ਦਿੰਦੇ ਹੋਏ ਕਈ ਤਗਮੇ ਜਿੱਤ ਕੇ ਫਤਿਹ ਹਾਸ਼ਲ ਕੀਤੀ । ਤਗਮੇ ਦੀ ਲਿਸਟ ਵਿਚ ਗੋਲ੍ਡ ਅਤੇ ਸਿਲਵਰ ਸਣੇ ਬ੍ਰਾਂਜ ’ਤੇ ਕਬਜਾ ਕੀਤਾ ।
ਪੰਜਾਬ ਸਕੱਤਰੇਤ ਕ੍ਰਿਕੇਟ ਕਲਬ ਦੇ ਪ੍ਰਧਾਨ ਸ਼ਤੀਸ ਚੰਦਰ ਵਲੋਂ ਦੱਸਿਆ ਗਿਆ ਕਿ ਸਿਵਲ ਸਕੱਤਰੇਤ ਵਿੱਚ ਦਿਨ ਰਾਤ ਸਰਕਾਰੀ ਕੰਮ ਕਾਜ਼ ਕਰਨ ਦੇ ਨਾਲ ਹੀ ਕਰਮਚਾਰੀਆ ਨੂੰ ਸਿਹਤਮੰਦ ਰੱਖਣ ਲਈ ਸਕੱਤਰੇਤ ਦੇ ਕਰਮਚਾਰੀਆ ਵਲੋਂ ਹੰਬਲਾ ਮਾਰਿਆ ਜਾਂਦਾ ਰਿਹਾ । ਕ੍ਰਿਕੇਟ ਦੇ ਨਾਲ ਨਾਲ ਇਸ ਕਲਬ ਵਲੋਂ ਵੱਖ ਵੱਖ ਹਰ ਖੇਡਾਂ ਨੂੰ ਵੀ ਕਰਮਚਾਰੀਆ ਵਿੱਚ ੳਤਸਾਹਿਤ ਕੀਤਾ ਜਾਂਦਾ ਹੈ ਅਤੇ ਕਰਮਚਾਰੀਆ ਵਲੋਂ ਰੋਜਾਨਾ ਕਿਸੇ ਨਾ ਕਿਸੇ ਖੇਡ ਨੂੰ ਆਪਣੀ ਰੂਟੀਨ ਵਿੱਚ ਸ਼ਾਮਲ ਕੀਤਾ ਹੋਇਆ ਹੈ । ਜਿਸ ਕਾਰਨ ਹੀ ਪੰਜਾਬ ਸਰਕਾਰ ਵਲੋਂ ਕਰਵਾਈ ਗਈਆ ਖੇਡਾਂ ਵਤਨ ਪੰਜਾਬ ਦੀਆਂ-2022 ਵਿੱਚ ਭਾਗ ਲੈਂਦੇ ਹੋਏ ਸਕੱਤਰੇਤ ਦੀ ਮਹਿਲਾਵਾਂ ਕਰਮਚਾਰੀਆ ਨੇ ਵੱਡੇ ਪੱਧਰ ’ਤੇ ਤਗਮੇ ਜਿੱਤੇ ਹਨ।


ਉਨ੍ਹਾਂ ਦੱਸਿਆ ਕਿ ਬੈਡਮਿੰਟਨ ਸਿੰਗਲ ਜ਼ਿਲਾ ਪੱਧਰ ’ਤੇ ਕਵਲਪ੍ਰੀਤ ਕੌਰ ਨੇ ਗੋਲ੍ਡ ਤਗਮਾ ਅਤੇ ਰਜਨੀ ਨੇ ਸਿਲਵਰ ਤਗਮਾ ਹਾਸਲ ਕਰਨ ਵਿੱਚ ਸਫ਼ਲਤਾ ਹਾਸ਼ਲ ਕੀਤੀ । ਇਸੇ ਤਰ੍ਹਾਂ ਮਹਿਲਾਂ ਬੈਡਮਿੰਟਨ ਡਬਲਜ਼ ਵਿੱਚ ਸੁਖਜੀਤ ਕੌਰ ਅਤੇ ਹਰਦੀਪ ਵਲੋਂ ਸਿਲਵਰ ਮੈਡਲ ਹਾਸਲ ਕੀਤਾ ਗਿਆ। ਐਥਲੈਟਿਕਸ ਵਿੱਚ ਸ਼ਾਲੂ ਨੇ 100 ਮੀਟਰ ਦੌੜ ਚ ਦੂਜਾ ਸਥਾਨ ਹਾਸ਼ਲ ਕਰਦੇ ਹੋਏ ਸਿਲਵਰ ਮੈਡਲ ਜਿਿਤਆ ਤਾਂ ਹਰਦੀਪ ਕੌਰ ਨੇ ਸਾਟਪੁੱਟ ਵਿੱਚ ਦੂਜਾ ਸਥਾਨ ਹਾਸ਼ਲ ਕਰਦੇ ਹੋਏ ਸਿਲਵਰ ਮੈਡਲ ‘ਤੇ ਕਬਜਾ ਕੀਤਾ।
ਇਥੇ ਹੀ ਪਾਵਰਲਿਫਟਿੰਗ ਵਿੱਚ ਹਰਦੀਪ ਕੌਰ ਵਲੋਂ ਗੋਲ੍ਡ ਮੈਡਲ ਹਾਸ਼ਲ ਕੀਤਾ ਗਿਆ ਅਤੇ ਸ਼ਾਲੂ ਵਲੋਂ ਟੈਬਲ ਟੈਨਿਸ ਵਿੱਚ ਬ੍ਰਾਂਜ ਮੈਡਲ ਵੀ ਹਾਸ਼ਲ ਕੀਤਾ ਗਿਆ।
ਇਥੇ ਹੀ ਇਹ ਦੱਸਣਯੋਗ ਹੈ ਕਿ ਇਹ ਸਾਰੀਆ ਮਹਿਲਾ ਕਰਮਚਾਰੀ ਖਿਡਾਰਨਾ ਪੰਜਾਬ ਸਕੱਤਰੇਤ ਕ੍ਰਿਕੇਟ ਕਲਬ ਦੀਆਂ ਐਕਟਿਵ ਮੈਂਬਰ ਹਨ। ਕਲਬ ਦੇ ਅਹੁਦੇਦਾਰਾਂ ਵਲੋਂ ਇਹਨਾਂ ਮਹਿਲਾਂ ਕਰਮਚਾਰੀ ਖਿਡਾਰਨਾ ਨੂੰ ਮੈਡਲ ਜਿੱਤਣ ’ਤੇ ਵਧਾਈ ਦਿੱਤੀ ਗਈ ਹੈ ।

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!