ਪੰਜਾਬ

*ਅੰਮ੍ਰਿਤਸਰ ਚ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਹੱਤਿਆ , ਪੁਲਿਸ ਨੇ ਦੋਸ਼ੀ ਨੂੰ ਕੀਤਾ ਕਾਬੂ*

ਅੰਮ੍ਰਿਤਸਰ ਚ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ । ਪ੍ਰਦਰਸ਼ਨ ਦੌਰਾਨ ਸੂਰੀ ਨੂੰ ਗੋਲੀ ਮਾਰੀ ਗਈ ਹੈ । ਸੁਧੀਰ ਸੂਰੀ ਆਪਣੇ ਸਾਥੀਆਂ ਨਾਲ ਮੰਦਰ ਵਿੱਚ ਪਹੁੰਚਦੇ ਹੈ ਅਤੇ ਜਦੋ ਮੰਦਰ ਤੇ ਬਾਹਰ ਲੱਗੇ ਕੁੜੇ ਦਾ ਢੇਰ ਦੇਖਦੇ ਹਨ ਅਤੇ ਆਪਣੇ ਸਾਥੀਆਂ ਨਾਲ ਵਿਰੋਧ ਕਰਦੇ ਹਨ । ਜਿਸ ਦੌਰਾਨ ਉਹ ਪ੍ਰਦਰਸ਼ਨ ਕਰਨ ਲਈ ਬੈਠਦੇ ਹਨ ਅਤੇ ਦੂਜੇ ਪਾਸੇ ਤੋਂ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਅਤੇ ਜਵਾਬ ਵਿੱਚ ਸੁਧੀਰ ਦੇ ਸਾਥੀ ਵੀ ਫਾਇਰਿੰਗ ਕਰਦੇ ਹਨ । ਮੰਦਰ ਦੇ ਸਾਹਮਣੇ ਇਕ ਦੁਕਾਨ ਨੇ ਮਾਲਕ ਨੇ ਗੋਲੀ ਮਾਰੀ ਹੈ । ਇਸ ਘਟਨਾ ਤੋਂ ਬਾਅਦ ਲੋਕਾਂ ਨੇ ਦੁਕਾਨ ਮਾਲਕ ਦੀ ਗੱਡੀ ਨੂੰ ਤੋੜ ਦਿੱਤਾ ਗਿਆ ਹੈ । ਘਟਨਾ ਤੋਂ ਪਹਿਲਾ ਸੁਧੀਰ ਸੂਰੀ ਨੇ ਕਿਹਾ ਸੀ ਕਿ ਜਦੋ ਤਕ ਗੋਪਾਲ ਮੰਦਰ ਦਾ ਪ੍ਰਧਾਨ ਮੁਆਫੀ ਨਹੀਂ ਮੰਗਦਾ ਉਹ ਇਥੇ ਧਰਨਾ ਦੇਣਗੇ ਅਤੇ ਸੜਕ ਜਾਮ ਕਰ ਦੇਣਗੇ ।
ਅੰਮ੍ਰਿਤਸਰ ਦੇ ਐਸ ਐਸ ਪੀ ਨੇ ਕਿਹਾ ਕਿ ਗੋਲੀ ਮਾਰਨ ਵਾਲੇ ਨੂੰ ਅਸਲੇ ਸਮੇਤ ਗਿਰਫ਼ਤਾਰ ਕਰ ਲਿਆ ਗਿਆ ਹੈ । ਗੋਲੀ ਮਾਰਨ ਵਾਲਾ ਇਕੱਲਾ ਸੀ । ਗੋਲੀ ਮਾਰਨ ਵਾਲੇ ਦਾ ਹਥਿਆਰ ਲਾਇਸੈਂਸੀ ਸੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!