ਪੰਜਾਬ
ਸਿੰਘੂ ਬਾਰਡਰ ਤੇ ਪੱਥਰ ਬਾਜੀ, ਸਥਾਨਕ ਨਿਵਾਸੀ ਤੇ ਕਿਸਾਨ ਆਪਸ ਵਿਚ ਭਿੜੇ

ਸਿੰਘੂ ਬਾਰਡਰ ਤੇ ਪੱਥਰ ਬਾਜੀ , ਕਿਸਾਨਾਂ ਤੇ ਤੰਬੂ ਤੋੜੇ , ਸਥਾਨਕ ਨਿਵਾਸੀ ਤੇ ਕਿਸਾਨ ਆਪਸ ਵਿਚ ਭਿੜੇ
ਪੁਲਿਸ ਨੇ ਆਸੂ ਗੈਸ ਦੇ ਗੋਲੇ ਛੱਡੇ
ਸਿੰਘੂ ਬਾਰਡਰ ਤੇ ਸਥਾਨਕ ਨਿਵਾਸੀਆਂ ਨੇ ਧਰਨੇ ਤੇ ਬੈਠੇ ਕਿਸਾਨਾਂ ਤੇ ਹਮਲਾ ਕਰ ਦਿੱਤਾ ਹੈ ਅਤੇ ਦੋਵਾਂ ਦੇ ਵਿਚਕਾਰ ਜਮ ਕੇ ਪੱਥਰਬਾਜੀ ਹੋਈ ਹੈ ਸਥਾਨਕ ਲੋਕਾਂ ਨੇ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਕਿਹਾ ਅਤੇ ਕਿਸਾਨਾਂ ਤੇ ਹਮਲਾ ਕਰ ਦਿੱਤਾ ਹੈ ਇਸ ਦੌਰਾਨ ਪੁਲਿਸ ਨੇ ਘਟਨਾ ਤੇ ਕਾਬੂ ਪਾਉਂਣ ਲਈ ਆਸੂ ਗੈਸ ਦੇ ਗੋਲੇ ਛੱਡੇ ਹਨ ਸਥਾਨਕ ਲੋਕ ਤਿਰੰਗਾ ਲੈ ਕੇ ਧਰਨਾ ਸਥਾਨ ਤੇ ਪੁਜੇ ਹਨ ਜਦੋ ਕਿ ਪੁਲਿਸ ਵਲੋਂ ਇਸ ਖੇਤਰ ਨੂੰ ਚਾਰੇ ਪਾਸੇ ਤੋਂ ਘੇਰਿਆ ਗਿਆ ਸੀ ਇਸ ਦੇ ਬਾਵਜੂਦ ਨਿਵਾਸੀ ਇਥੇ ਆ ਗਏ ਜਦੋ ਕਿ ਡੇਢ ਕਿਲੋਮੀਟਰ ਦੇ ਖੇਤਰ ਵਿਚ ਕਿਸੇ ਨੂੰ ਆਉਂਣ ਦੀ ਆਗਿਆ ਨਹੀਂ ਸੀ ਸਵਾਲ ਇਹ ਕਿ ਪੁਲਿਸ ਨੇ ਹਨ ਨੂੰ ਇਥੇ ਕਿਵੇਂ ਆਉਂਣ ਦਿੱਤਾ