ਪੰਜਾਬ

ਪੰਜਾਬ ਵਿੱਚ ਅਗਲੇ ਦਿਨਾਂ ਵਿੱਚ ਬਦਲਣਗੇ ਵੱਡੇ ਸਮੀਕਰਨ , ਕੇਬਲ ਜਰੀਏ ਰੇਤ ਮਾਫੀਆ ਤੇ ਕਸੇਗੀ ਈ ਡੀ ਸਿਕੰਜਾ

ਪੰਜਾਬ ਦੀ ਸਿਆਸਤ ਵਿੱਚ ਹੁਣ ਵੱਡੇ ਪੱਧਰ ਤੇ ਅਗਲੇ ਦਿਨਾਂ ਵਿੱਚ ਵੱਡਾ ਤੂਫ਼ਾਨ ਆਉਂਣ ਦੇ ਆਸਾਰ ਹਨ । ਜੋ ਕੰਮ ਪੰਜਾਬ ਸਰਕਾਰ ਨਹੀਂ ਕਰ ਸਕੀ ਹੈ ।  ਉਹ ਹੁਣ ਈ ਡੀ ਕਰੇਗੀ । ਕੇਬਲ  ਦੇ ਜਰੀਏ ਈ ਡੀ ਹੁਣ ਰੇਤ ਮਾਫੀਆ ਤਕ ਪਹੁੰਚਣ ਡੀ ਕੋਸ਼ਿਸ਼ ਵਿੱਚ ਹੈ । ਮੁੱਖ ਮੰਤਰੀ ਚਰਨਜੀਤ ਸਿੰਘ ਭਾਵੇ ਕੋਈ ਵੀ ਐਲਾਨ ਕਰਦੇ ਰਹਿਣ  । ਕੇਂਦਰ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਕੇਬਲ ਨਾਲ ਜੁੜੇ  ਲੋਕਾਂ  ਦੇ ਤਾਰ ਕਿਤੇ ਨਾ ਕਿਤੇ ਰੇਤ ਮਾਫੀਆ ਨਾਲ ਵੀ ਜੁੜੇ ਹਨ । ਇਸ ਲਈ ਕੇਬਲ ਦੇ ਜਰੀਏ ਹੁਣ ਗੈਰ ਕਨੂੰਨੀ ਮਾਈਨਿੰਗ ਕਰਨ ਵਾਲਿਆਂ ਤੇ ਸਿਕੰਜਾ ਕੱਸਿਆ ਜਾਵੇਗਾ । ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਤੋਂ ਬਾਹਰ ਦਾ ਇਕ ਪ੍ਰਭਾਵਸ਼ਾਲੀ ਵਿਅਕਤੀ ਵੀ ਗੈਰ ਕਨੂੰਨੀ ਮਾਈਨਿੰਗ ਕਰਵਾ ਰਿਹਾ ਹੈ । ਜਿਸ ਤੇ ਵੀ ਈ ਡੀ ਦੀ ਨਜ਼ਰ ਬਣੀ ਹੋਈ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਸਮੇ ਰੇਤ ਮਾਫੀਆ ਨਾਲ ਜੁੜੇ ਕਈ ਸਿਆਸੀ ਲੋਕ ਈ ਡੀ ਦੀ ਰੇਡਰ ਉਤੇ ਹਨ । ਇਸ ਦੀ ਪੂਰੀ ਜਾਣਕਾਰੀ ਈ ਡੀ ਕੋਲ ਹੈ ਕਿ ਕਿਹੜੇ ਸਿਆਸੀ ਲੋਕ ਰੇਤ ਮਾਫੀਆ ਨਾਲ ਜੁੜੇ ਹਨ । ਇਹਨਾਂ ਵਿੱਚ ਜ਼ਿਆਦਾ ਸਿਆਸੀ ਲੋਕ ਹੀ ਸ਼ਾਮਿਲ ਹਨ ।
ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਤੋਂ ਬਾਹਰ ਦੇ ਲੋਕ ਵੀ ਰੇਤ ਮਾਫੀਆ ਨਾਲ ਜੁੜੇ ਹਨ । ਜੋ ਪੰਜਾਬ ਵਿੱਚ ਬੈਠ ਕੇ ਰੇਤ ਮਾਫੀਆ ਚਲਾ ਰਹੇ ਹਨ । ਜਿਸ ਤੇ ਸਿਆਸੀ ਆਕਾਵਾਂ ਦਾ ਹੱਥ ਹੈ  ।  ਸੂਤਰਾਂ ਦਾ ਕਹਿਣਾ ਹੈ ਕਿ ਜਲਦੀ ਹੀ ਅਜਿਹੇ ਲੋਕ ਈ ਡੀ ਰੇਡਰ ਤੇ ਆ ਰਹੇ ਹਨ । ਇਕ ਵੱਡਾ ਰੇਤ ਮਾਫੀਆ ਪੰਜਾਬ ਅੰਦਰ ਕੰਮ ਕਰ ਰਿਹਾ ਹੈ ।  ਇਸ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਈ ਡੀ ਦੀ ਕਾਰਵਾਈ ਤੋਂ ਬਾਅਦ ਸਿਆਸੀ ਲੋਕ ਇਸ ਗੱਲ ਦਾ ਰੌਲ਼ਾ ਪਾਉਣਗੇ ਕਿ ਉਨ੍ਹਾਂ ਖਿਲਾਫ ਬਾਦਲੇਖੋਰੀ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ । ਜਦੋ ਕਿ ਇਸ ਸਮੇ ਈ ਡੀ ਕੋਲ ਸਭ ਜਾਣਕਾਰੀ ਹੈ ਕਿ ਕੌਣ ਕੌਣ ਗੈਰ ਕਾਨੂੰਨੀ ਰੇਤਾ ਵੇਚ ਰਿਹਾ ਹੈ ਅਤੇ ਕਿਸ ਜਗ੍ਹਾ ਤੇ ਵੇਚ ਰਿਹਾ ਹੈ  । ਈ ਡੀ ਕੋਲ ਗੈਰ ਕਨੂੰਨੀ ਮਾਈਨਿੰਗ ਕਰ ਵਾਲਿਆਂ ਦੇ ਨਾਮ ਵੀ ਹਨ । ਇਸ ਅਧਿਕਾਰੀ ਦਾ ਕਹਿਣਾ ਹੈ ਕਿ ਰੇਡਰ ਦੇ ਜਰੀਏ ਵੀ ਪਤਾ ਲੱਗ ਜਾਂਦਾ ਹੈ ਕਿ ਕਿਥੇ ਕਿਥੇ ਗੈਰ ਕਨੂੰਨੀ ਮਾਈਨਿੰਗ ਹੋ ਰਹੀ ਹੈ । ਇਸ ਲਈ ਅਗਲੇ ਸਮੇ ਕਈ ਸਿਆਸੀ ਲੋਕਾਂ ਦੇ ਖੁਲਾਸੇ ਹੋਣਗੇ , ਜੋ ਗੈਰ ਕਨੂੰਨੀ ਮਾਈਨਿੰਗ ਵਿੱਚ ਲਿਪਟ ਹਨ । ਇਸ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋਵੇਗਾ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!