ਪੰਜਾਬ

ਉਦਵੀਰ ਸਿੰਘ ਰੰਧਾਵਾ ਨੇ ਕਸਬਾ ਕਲਾਨੌਰ ਦਾ ਕੀਤਾ ਦੌਰਾ

ਉਦੇਵੀਰ ਸਿੰਘ ਰੰਧਾਵਾ ਸਪੁੱਤਰ   ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਵਿਧਾਇਕ ਡੇਰਾ ਬਾਬਾ ਨਾਨਕ  ਕਲਾਨੌਰ ਦੇ ਬਾਜ਼ਾਰਾਂ ਵਿਚ ਜਾ ਕਿ ਵਪਾਰੀ ਭਰਾਵਾਂ ਨੂੰ ਗਲਵਕੜੀਆਂ ਪਾ ਕਿ ਮਿਲੇ ਅਤੇ ਉਹਨਾਂ ਦਾ ਉਹਨਾਂ ਦੇ ਪਰਿਵਾਰਾਂ ਦੀ ਸੁੱਖ ਸਾਂਦ ਪੁੱਛੀ ਅਤੇ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ

ਉਦੇਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਦੇ  ਪਿਤਾ  ਸੁਖਜਿੰਦਰ ਸਿੰਘ ਰੰਧਾਵਾ ਦਾ ਕਲਾਨੌਰ ਕਸਬੇ ਨਾਲ  ਬਹੁਤ ਲਗਾਅ ਹੈ  ਤੇ ਕਲਾਨੌਰ ਵਾਸੀਆਂ ਨੂੰ ਆਪਣੇ ਪਰਿਵਾਰ ਦਾ ਅੰਗ ਮੰਨਦੇ ਹਨ

ਇਸ ਮੌਕੇ ਤੇ  ਉਦੇਵੀਰ ਸਿੰਘ ਰੰਧਾਵਾ ਨੇ ਵਪਾਰੀ ਭਰਾਵਾਂ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਹਾਰਦਿਕ ਅਪੀਲ ਕੀਤੀ ਤੇ ਕਿਹਾ ਕਿ ਕੇਂਦਰ  ਵਿਚ ਕਾਂਗਰਸ ਸਰਕਾਰ ਆਉਣ ਤੇ ਸਭ ਵਰਗਾਂ ਸਮੇਤ ਵਪਾਰੀ ਭਰਾਵਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਹੋਣਗੇ

ਕਲਾਨੌਰ ਦੇ ਵਪਾਰੀ ਭਰਾਵਾਂ ਨੇ  ਉਦੇਵੀਰ ਸਿੰਘ ਰੰਧਾਵਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ  ਪਹਿਲਾਂ ਵੀ  ਸੁਖਜਿੰਦਰ ਸਿੰਘ ਰੰਧਾਵਾ ਦਾ ਡੱਟ ਕੇ ਸਾਥ ਦਿੰਦੇ ਆਏ  ਹਨ ਅਤੇ  ਆਉਣ ਵਾਲੇ ਸਮੇਂ ਵਿਚ ਵੀ ਕਾਂਗਰਸ ਪਾਰਟੀ  ਦਾ  ਸਾਥ ਦੇਣਗੇ

ਇਸ ਮੌਕੇ ਤੇ ਉਹਨਾਂ ਨਾਲ ਇਲਾਕੇ ਦੇ ਅਤੇ ਕਸਬਾ ਕਲਾਨੌਰ ਦੇ ਉਘੇ  ਕਾਂਗਰਸੀ ਆਗੂ ਅਤੇ ਵੱਡੀ ਗਿਣਤੀ ਵਿਚ ਯੂਥ ਕਾਂਗਰਸ ਦੇ ਅਹੁਦੇਦਾਰਾ ਅਤੇ ਮੈਂਬਰ ਹਾਜ਼ਰ ਸਨ  ਮੀਡੀਆ ਨਾਲ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ

 ਗੁਰਦੁਆਰਾ ਸਾਹਿਬ ਬਾਬਾ ਠਾਕਰ ਜੀ ਵਿਖੇ ਹੋਏ ਨਤਮਸਤਕ

ਕਲਾਨੌਰ
ਉਦੇਵੀਰ ਸਿੰਘ ਰੰਧਾਵਾ ਪਿੰਡ ਧੀਦੋਵਾਲ ਵਿਖੇ ਗੁਰਦੁਆਰਾ ਸਾਹਿਬ ਬਾਬਾ ਠਾਕਰ ਜੀ ਵਿਖੇ ਹੋਏ ਨਤਮਸਤਕ
ਉਦੇਵੀਰ ਸਿੰਘ ਰੰਧਾਵਾ  ਨੇ ਪਿੰਡ ਧੀਦੋਵਾਲ ਵਿਖੇ ਵਿਸਾਖੀ ਦੇ ਪਵਿੱਤਰ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਬਾਬਾ ਠਾਕੁਰ ਜੀ ਵਿਖੇ ਨਤਮਸਤਕ ਹੋ ਕੇ ਬਾਬਾ  ਜੀ ਤੋਂ  ਆਸ਼ੀਰਵਾਦ ਪ੍ਰਾਪਤ ਕੀਤਾ ਉਹਨਾਂ ਨੇ ਇਸ ਸ਼ੁਭ ਅਵਸਰ ਤੇ ਸੰਗਤ  ਵਿੱਚ ਬੈਠ ਕੇ ਕੀਰਤਣ ਸਰਵਣ ਕੀਤਾ ਅਤੇ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ   ਉਦੇਵੀਰ ਸਿੰਘ ਰੰਧਾਵਾ ਹਰੇਕ  ਵਰਗ ਦੇ ਧਾਰਮਿਕ ਅਸਥਾਨਾਂ ਤੇ  ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਰਹਿੰਦੇ ਹਨ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!