ਤੋਮਰ ਨੇ ਕਿਹਾ ਕਿ ਗੱਲਬਾਤ ਨਾਲ ਅੱਜ ਨਹੀਂ ਤਾ ਕੱਲ੍ਹ ਹੱਲ ਨਿਕਲੇਗਾ : ਤੋਮਰ

ਕਿਸਾਨ ਦੇ ਹਿੱਤ ਲਈ ਲਿਆਂਦੇ ਗਏ ਹਨ ਕਾਨੂੰਨ
ਕਿਹਾ ਖੇਤੀ ਕਾਨੂੰਨ ਕਿਸਾਨਾਂ ਦੇ ਪੱਖ ਵਿਚ
ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਇਹ ਕਾਨੂੰਨ ਆਮ ਕਿਸਾਨ ਦੇ ਹਿੱਤ ਵਿਚ ਹਨ ਤੋਮਰ ਨੇ ਕਿਹਾ ਹੈ ਕਿ ਗੱਲਬਾਤ ਨਾਲ ਮਸਲੇ ਦਾ ਹੱਲ ਨਿਕਲੇਗਾ । ਉਨ੍ਹਾਂ ਕਿਹਾ ਕਿ ਅੱਜ ਨਹੀਂ ਤਾ ਕੱਲ੍ਹ ਮਸਲੇ ਦਾ ਹੱਲ ਨਿਕਲੇਗਾ । ਤੋਮਰ ਨੇ ਕਿਹਾ ਕਿ ਕੁਝ ਕਿਸਾਨ ਇਸਦਾ ਵਿਰੋਧ ਕਰ ਹਨ । ਕੁਝ ਕਿਸਾਨ ਇਸ ਦੇ ਪੱਖ ਵਿਚ ਹਨ । ਤੋਮਰ ਨੇ ਕਿਹਾ ਕਿ ਮੈਂ ਆਸ਼ਾਵਾਦੀ ਹਾਂ ਕਿ ਕਿਸਾਨ ਸੰਗਠਨ ਇਸ ਮਸਲੇ ਤੇ ਵਿਚਾਰ ਕਰਨਗੇ ਕਿ ਇਹ ਕਾਨੂੰਨ ਆਮ ਕਿਸਾਨ ਦੇ ਹਿੱਤ ਵਿਚ ਹੈ । ਕਿਸਾਨ ਸੰਗਠਨ ਕਾਨੂੰਨ ਦੇ ਸਾਰੇ ਪੱਖਾਂ ਤੇ ਚਰਚਾ ਕਰਨਗੇ ਅਤੇ ਦੇਸ਼ ਭਰ ਕਿਸਾਨਾਂ ਦੇ ਹਿਤ ਬਾਰੇ ਵਿਚਾਰ ਕਰਨੇ ਤੋਂ ਬਾਅਦ ਸਾਡੇ ਗੱਲ ਨਾਲ ਸਹਿਮਤ ਹੋਣਗੇ ।
ਤੋਮਰ ਨੇ ਕਿਹਾ ਕਿ ਅਸੀਂ 11 ਦੌਰ ਦੀ ਬੈਠਕ ਕੀਤੀ ਹੈ ਤੇ ਕਿਸਾਨਾਂ ਤੋਂ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਨੂੰ ਤਕਲੀਫ ਕਿਥੇ ਹੈ । ਲੇਕਿਨ ਕਲੋਜ਼ਵਾਇਜ਼ ਗੱਲਬਾਤ ਨਹੀਂ ਹੋ ਸਕੀ ਹੈ । ਅਸੀਂ ਕਿਹਾ ਕਿ ਅਗਰ ਕੋਈ ਸ਼ੱਕ ਹੈ ਤਾਂ ਅਸੀਂ ਡੇਢ ਸਾਲ ਲਈ ਅਸੀਂ ਕਾਨੂੰਨ ਸਸਪੈਂਡ ਕਰ ਦਿੰਦੇ ਹਾਂ ਅਤੇ ਕਮੇਟੀ ਬਣਾ ਦਿੰਦੇ ਹਾਂ । ਤੋਮਰ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਕਿਹਾ ਹੈ ਕਿ ਤੁਸੀਂ ਇਸ ਤੇ ਵਿਚਾਰ ਕਰੋ । ਤੋਮਰ ਨੇ ਟਰੈਕਟਰ ਮਾਰਚ ਬਾਰੇ ਕਿਹਾ ਕਿ ਲੋਕਤੰਤਰ ਵਿਚ ਅੰਦੋਲਨ ਦਾ ਸਭ ਨੂੰ ਹੱਕ ਹੈ । ਤੋਮਰ ਨੇ ਕਿਹਾ ਮਸਲੇ ਦਾ ਹੱਲ ਗੱਲਬਾਤ ਨਾਲ ਅੱਜ ਨਹੀਂ ਕੱਲ੍ਹ ਨਿਕਲੇਗਾ।