ਪੰਜਾਬ
ਦਿੱਲੀ ਪੁਲਿਸ ਵਲੋਂ ਦੀਪ ਸਿੱਧੂ ਤੇ ਲੱਖਾ ਸਧਾਣਾ ਦੀ ਗਿਰਫਤਾਰੀ ਦੇ ਹੁਕਮ ਜਾਰੀ

ਦਿੱਲੀ ਪੁਲਿਸ ਦੇ ਕਮਿਸ਼ਨਰ ਵਲੋਂ ਜਲਦੀ ਤੋਂ ਜਲਦੀ ਦੀਪ ਸਿੱਧੂ ਤੇ ਲੱਖਾ ਸਧਾਣਾ ਦੀ ਗਿਰਫਤਾਰੀ ਦੇ ਹੁਕਮ ਜਾਰੀ ਕਰ ਦਿਤੇ ਹਨ । ਇਸ ਦੇ ਨਾਲ ਹੀ ਲਾਲ ਕਿਲ੍ਹੇ ਦੀ ਘਟਨਾ ਦੀ ਜਾਂਚ ਐਸ ਆਈ ਟੀ ਨੂੰ ਸੋਂਪ ਦਿੱਤੀ ਹੈ । ਐਸ ਆਈ ਟੀ ਹੁਣ ਸੀ ਸੀ ਟੀ ਵੀ ਕੈਮਰੇ ਦੀ ਜਾਂਚ ਕਰੇਗੀ ।
ਦਿੱਲੀ ਪੁਲਿਸ ਦਾ ਕਹਿਣਾ ਹੈ ਅਗਰ ਤਿਰੰਗੇ ਦਾ ਅਪਮਾਨ ਹੁੰਦਾ ਹੈ । ਓਹਨਾ ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋਵੇਗਾ । ਦਿੱਲੀ ਪੁਲਿਸ ਇਸ ਸਮੇ ਖੰਗਾਲ ਰਹੀ ਹੈ ਕਿ ਦੀਪ ਸਿੱਧੂ ਤੇ ਲੱਖਾ ਕਿਥੇ ਹੈ । ਦੂਜੇ ਪਾਸੇ ਕਿਸਾਨ ਮੋਰਚਾ ਨੇ ਦੀਪ ਸਿੱਧੂ ਨੂੰ ਜਿੰਮੇਵਾਰ ਦੱਸਿਆ ਹੈ ।ਸੰਯੁਕਤ ਕਿਸਾਨ ਮੋਰਚੇ ਵਲੋਂ ਦੀਪ ਸਿੰਘ ਦੇ ਸਮਾਜਿਕ ਬਾਈਕਾਟ ਦਾ ਪਹਿਲਾ ਹੀ ਐਲਾਨ ਕਰ ਦਿੱਤਾ ਗਿਆ ਹੈ । ਦੀਪ ਸਿੱਧੂ ਵਲੋਂ ਸਵੇਰੇ 2 ਵਜੇ ਫੇਸ ਬੁਕ ਤੇ ਵੀਡੀਓ ਪਾਈ ਗਈ ਅਤੇ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਉਸਨੇ ਕਿਥੋਂ ਇਹ ਵੀਡੀਓ ਪਾਈ ਹੈ । ਦਿੱਲੀ ਪੁਲਿਸ ਵਲੋਂ ਦੀਪ ਸਿੱਧੂ ਤੇ ਲੱਖਾ ਸਧਾਣਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ