ਪੰਜਾਬ

ਡਾਕਟਰ ਜਗਮੋਹਨ ਸਿੰਘ ਰਾਜੂ ਭਾਜਪਾ ਪੰਜਾਬ ਜਰਨਲ ਸਕੱਤਰ ਨੂੰ ਰਾਜੇਸ਼ ਬਾਘਾ ਦੇ ਘਰ ਪਹੁੰਚਣ ਤੇ ਸਨਮਾਨਤ ਕੀਤਾ

 

 

ਜਲੰਧਰ : 12 ਅਕਤੂਬਰ 2023 ( ) ਡਾ.ਜਗਮੋਹਨ ਸਿੰਘ ਰਾਜੂ  ਭਾਜਪਾ ਜਰਨਲ ਸਕੱਤਰ ਪੰਜਾਬ  ਰਾਜੇਸ਼ ਬਾਘਾ  ਸਾਬਕਾ ਚੇਅਰਮੈਨ ਐੱਸ. ਸੀ. ਕਮਿਸ਼ਨ ਪੰਜਾਬ ਤੇ ਉਪ ਪ੍ਰਧਾਨ ਭਾਜਪਾ ਪੰਜਾਬ ਜੀ ਦੇ ਘਰ ਪਹੁੰਚੇ ਉਹਨਾਂ ਨੂੰ ਉੱਥੇ ਪਹੁੰਚਣ ਤੇ ਭਾਜਪਾ ਪੰਜਾਬ ਦੇ ਜਰਨਲ ਸਕੱਤਰ ਨਿਯੁਕਤ ਹੋਣ ਤੇ ਪਤਾਰਾ ਮੰਡਲ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ। ਬਾਘਾ ਨੇ ਬੋਲਦਿਆਂ ਕਿਹਾ ਕਿ ਡਾ.ਜਗਮੋਹਨ ਸਿੰਘ ਰਾਜੂ  ਪਾਰਟੀ ਦੇ ਬਹੁਤ ਹੀ ਹੋਣਹਾਰ ਤੇ ਜ਼ਮੀਨ ਨਾਲ ਜੁੜੇ ਹੋਏ ਮਿਹਨਤੀ ਵਰਕਰ ਹਨ।ਜੋ ਪਾਰਟੀ ਨੇ ਉਨ੍ਹਾਂ ਨੂੰ ਜ਼ਿਮੇਂਵਾਰੀ ਦਿਤੀ ਹੈ ਉਹ ਉਸ ਤੇ ਖ਼ਰਾ ਉਤਰਨਗੇ ਅਤੇ ਪਾਰਟੀ ਦਾ ਦਿਹਾਤੀ ਇਲਾਕਿਆਂ ਵਿਚ ਪ੍ਰਚਾਰ ਤੇ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਨਗੇ।ਇਸ ਮੌਕੇ ਵਿਸ਼ੇਸ਼ ਤੌਰ ਤੇ ਸ੍ਰੀ ਅਰੁਣ ਸ਼ਰਮਾ ਜੀ ਮੈਂਬਰ ਭਾਜਪਾ ਪ੍ਰਦੇਸ਼ ਕਾਰਜਕਾਰਨੀ ਪੰਜਾਬ, ਰਾਜ ਕੁਮਾਰ ਜੋਗੀ ਪ੍ਰਧਾਨ ਭਾਜਪਾ ਮੰਡਲ ਪਤਾਰਾ ਤੇ ਸੰਦੀਪ ਵਰਮਾ ਜ਼ਿਲ੍ਹਾ ਭਾਜਪਾ ਜਰਨਲ ਸਕੱਤਰ ਜਲੰਧਰ ਦਿਹਾਤੀ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!