ਪੰਜਾਬ

ਲੋਕ ਸਭਾ ਤੋਂ ਬਾਅਦ ਦਿੱਲੀ ਸੇਵਾਵਾਂ ਬਿੱਲ ਰਾਜ ਸਭਾ ਚ ਪਾਸ , ਬਿੱਲ ਦੇ ਪੱਖ ਚ ਪਏ 131 ਵੋਟ,ਖਿਲਾਫ 102 ਵੋਟ ਪਏ

ਕੇਜਰੀਵਾਲ ਨੇ ਕਿਹਾ ਕਿ ਸੁਪ੍ਰੀਮ ਕੋਰਟ ਦੇ ਆਦੇਸ਼ ਨੂੰ ਨਹੀਂ ਮੰਨਦੇ ਪ੍ਰਧਾਨ ਮੰਤਰੀ

ਲੋਕ ਸਭਾ ਤੋਂ ਬਾਅਦ ਦਿੱਲੀ ਸੇਵਾਵਾਂ ਬਿੱਲ ਰਾਜ ਸਭਾ ਚ ਪਾਸ ਹੋ ਗਿਆ ਹੈ । ਇਹ ਬਿਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਰਾਜ ਸਭਾ ਚ ਪੇਸ਼ ਕੀਤਾ ਗਿਆ ਸੀ । ਇਸ ਬਿੱਲ ਦੇ ਹੱਕ ਚ 131 ਵੋਟ ਪਏ ਹਨ ਜਦੋ ਕਿ ਬਿਲ ਦੇ ਖਿਲਾਫ 102 ਵੋਟ ਪਏ ਹਨ ਜਦੋ ਕਿ 5 ਮੈਂਬਰ ਗੈਰ ਹਾਜਰ ਰਹੇ ।

ਆਪ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਚੋਰ ਦਰਵਾਜੇ ਰਾਹੀ ਸੱਤਾ ਹਾਸਲ ਕੀਤੀ ਹੈ । ਕੇਂਦਰ ਸਰਕਾਰ ਨੇ ਸੁਪ੍ਰੀਮ ਕੋਰਟ ਦੇ ਆਦੇਸ਼ ਦਾ ਉਲੰਘਣ ਕੀਤਾ ਹੈ । ਕੇਜਰੀਵਾਲ ਨੇ ਕਿਹਾ ਕਿ ਸੁਪ੍ਰੀਮ ਕੋਰਟ ਦੇ ਆਦੇਸ਼ ਨੂੰ ਨਹੀਂ ਮੰਨਦੇ ਪ੍ਰਧਾਨ ਮੰਤਰੀ । ਅਸੀਂ ਭਾਜਪਾ ਨੂੰ 4 ਚੋਂਣਾ ਵਿਚ ਹਰਾਇਆ ਹੈ । ਕੇਜਰੀਵਾਲ ਨੇ ਕਿਹਾ ਕਿ ਅਫਸਰ ਤੋਂ ਲੈ ਕੇ ਹੁਣ ਚਪੜਾਸੀ ਦਾ ਤਬਾਦਲਾ ਕੇਂਦਰ ਕਰੇਗਾ । ਕੇਜਰੀਵਾਲ ਨੇ ਕਿਹਾ ਕੇ ਮੈਨੂੰ ਮੁਹੱਲਾ ਕਲੀਨਕ ਤੇ ਸਕੂਲ ਨਹੀਂ ਬਣਾਉਣ ਦਿੱਤੇ ਜਾ ਰਹੇ ਹਨ । ਭਾਜਪਾ ਨੂੰ ਵੋਟ ਦਾ ਅਧਿਕਾਰ ਖੋਹਣ ਲਈ ਸੱਤਾ ਨਹੀਂ ਮਿਲੀ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!