ਪੰਜਾਬ

*ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੀ ਸਕੱਤਰੇਤ ਪ੍ਰਸ਼ਾਸਨ ਨਾਲ ਅਹਿਮ ਬੈਠਕ*

ਚੰਡੀਗੜ੍ਹ 4 ਅਕਤੂਬਰ – ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੀ ਸਕੱਤਰੇਤ ਪ੍ਰਸ਼ਾਸਨ ਨਾਲ ਹੋਈ ਅਹਿਮ ਬੈਠਕ ਵਿਚ ਮੁਲਾਜ਼ਮਾਂ ਦੇ ਕਈ ਮਸਲਿਆਂ ਬਾਰੇ ਗੰਭੀਰ ਚਰਚਾ ਹੋਈ। ਐਸੋਸੀਏਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਬੜੇ ਹੀ ਖੁਸ਼ਗਵਾਰ ਮਾਹੌਲ ਵਿਚ ਹੋਈ ਇਸ ਬੈਠਕ ਵਿਚ ਐਸੋਸੀਏਸ਼ਨ ਵੱਲੋਂ ਆਮ ਰਾਜ ਪ੍ਰਬੰਧ ਵਿਭਾਗ ਦੇ ਸਕੱਤਰ  ਕੁਮਾਰ ਰਾਹੁਲ, ਆਈ.ਏ.ਐਸ. ਅਤੇ ਹੋਰ ਅਧਿਕਾਰੀਆ ਨਾਲ ਸਕੱਤਰੇਤ ਵਿਚ ਮੁਲਾਜ਼ਮਾਂ ਲਈ ਮੈਡੀਕਲ ਕੈਸ਼ਲੈੱਸ ਸਕੀਮ ਸ਼ੁਰੂ ਕਰਨ ਸਬੰਧੀ, ਮੁਲਾਜ਼ਮਾਂ ਦੀ ਸਹੂਲਤ ਲਈ ਸ਼ਿਮਲਾ ਵਿਖੇ ਸੀਡਾਰ ਸਰਕਟ ਹਾਊਸ ਚਾਲੂ ਕਰਨ ਸਬੰਧੀ, ਸਾਲ 2016 ਤੋਂ ਬਾਅਦ ਭਰਤੀ ਹੋਏ ਅਤੇ ਸਤੰਬਰ 2021 ਤੋਂ ਪਹਿਲਾਂ ਪ੍ਰਮੋਟ ਹੋਏ ਸੀਨੀਅਰ ਸਹਾਇਕਾਂ ਨੂੰ 15 ਫ਼ੀਸਦੀ ਦਾ ਲਾਭ ਦੇਣ ਸਬੰਧੀ, ਸਕੱਤਰੇਤ ਦੇ ਮੁਲਾਜ਼ਮਾਂ ਵਾਸਤੇ ਸਰਕਾਰੀ ਮਕਾਨਾਂ ਲਈ ਫਿਕਸ ਕੋਟਾ ਨਿਰਧਾਰਿਤ ਕਰਨ, ਸਕੱਤਰੇਤ ਵਿਚ ਕੰਟੀਨਾਂ ਦਾ ਸੁਧਾਰ ਕਰਨ, ਸਕੱਤਰੇਤ ਵਿਚ ਕਲਰਕਾਂ ਦੀ ਤੁਰੰਤ ਭਰਤੀ ਕਰਨ, ਸਕੱਤਰੇਤ ਦੇ ਦਰਜਾ-4 ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕਰਨ, ਚੌਂਕੀਦਾਰਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਅਤੇ ਹੋਰ ਮਸਲਿਆਂ ਬਾਰੇ ਚਰਚਾ ਹੋਈ।
ਰੰਧਾਵਾ ਨੇ ਦੱਸਿਆ ਕਿ ਕੁਮਾਰ ਰਾਹੁਲ, ਆਈ.ਏ.ਐਸ. ਕੋਲ ਮੁਲਾਜ਼ਮਾਂ ਦੇ ਰਹਿੰਦੇ 6% ਡੀ.ਏ. ਬਾਰੇ ਵੀ ਮੰਗ ਉਠਾਈ ਗਈ। ਸਕੱਤਰ ਅਤੇ ਸਮੂਹ ਅਧਿਕਾਰੀ ਸਾਹਿਬਾਨ ਨੇ ਮੁਲਾਜ਼ਮਾਂ ਦੀਆਂ ਉਪਰੋਕਤ ਸਮੂਹ ਮੰਗਾਂ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਦਿਆਂ ਹਰ ਮਸਲੇ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਸਕੱਤਰ ਨੇ ਇਨ੍ਹਾਂ ਮੰਗਾਂ ਬਾਰੇ ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ।*
*ਬੈਠਕ ਵਿਚ ਐਸੋਸੀਏਸ਼ਨ ਦੇ ਸੀਨੀਅਰ ਆਗੂ  ਸੁਸ਼ੀਲ ਕੁਮਾਰ, ਮਿਥੁਨ ਚਾਵਲਾ, ਸੰਦੀਪ ਕੁਮਾਰ, ਅਮਰਵੀਰ ਸਿੰਘ ਗਿੱਲ, ਸਾਹਿਲ ਸ਼ਰਮਾਂ ਅਤੇ ਦਰਜਾ-4 ਕਰਮਚਾਰੀਆਂ ਦੀ ਜਥੇਬੰਦੀ ਦੇ ਪ੍ਰਧਾਨ ਬਲਰਾਜ ਸਿੰਘ ਸ਼ਾਮਿਲ ਸਨ।*

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!