ਪੰਜਾਬ

*ਮਿੱਡ ਡੇ ਮੀਲ ਵਰਕਰ ਯੂਨੀਅਨ ਜਿਲ੍ਹਾ ਮੋਹਾਲੀ ਦਾ ਚੋਣ ਇਜਲਾਸ ਸਫਲਤਾ ਪੂਰਬਕ ਸੰਪਨ*

*ਸੁਨੀਤਾ ਰਾਣੀ ਜਿਲ੍ਹਾ ਪ੍ਰਧਾਨ ਤੇ ਗੁਰਜੀਤ ਕੌਰ ਜਿਲ੍ਹਾ ਜਰਨਲ ਸਕੱਤਰ ਚੁਣੀਆਂ ਗਈਆਂ*

ਹੱਕੀ ਮੰਗਾਂ ਲਈ ਸੰਘਰਸ਼ ਕਰਨ ਦਾ ਕੀਤਾ ਅਹਿਦ

ਕੁਰਾਲੀ, 20 ਅਗਸਤ 2022
ਮਿਡ ਡੇ ਮੀਲ ਵਰਕਰਜ ਯੂਨੀਅਨ ਪੰਜਾਬ ਜਿਲਾ ਮੋਹਾਲੀ ਦਾ ਚੋਣ ਇਜਲਾਸ   ਜਿਲ੍ਹਾ ਰੋਪੜ ਦੀ ਪ੍ਰਧਾਨ ਤੇ ਸੂਬਾ ਆਗੂ ਕਮਲੇਸ਼ ਕੌਰ, ਪੰਜਾਬ ਸੁਬਾਰਡੀਨੇਟ ਸਰਵਿਸਿਜ਼  ਫੈਡਰੇਸਨ ਰੋਪੜ ਦੇ ਪ੍ਰਧਾਨ ਦਰਸ਼ਨ ਸਿੰਘ ਬੜਵਾ ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਮੋਹਾਲੀ ਦੇ ਸਾਬਕਾ ਪ੍ਰਧਾਨ ਸਵਰਨ ਸਿੰਘ ਦੇਸੁਮਾਜਰਾ ਅਧਾਰਤ ਉੱਚ ਪੱਧਰੀ ਕਮੇਟੀ ਦੀ ਨਿਗਰਾਨੀ ਹੇਠ,  ਕੁਰਾਲੀ  ਵਿਖੇ ਸਫਲਤਾ ਪੂਰਬਕ ਸੰਪਨ ਹੋਇਆ। ਇਸ ਚੋਣ ਇਸਲਾਸ ਦੌਰਾਨ ਮਿੱਡ ਡੇ ਮੀਲ ਵਰਕਰਾਂ ਦੀਆਂ ਫੌਰੀ ਮੰਗਾਂ ਕ੍ਰਮਵਾਰ ਮਿੱਡ ਡੇ ਮੀਲ ਵਰਕਰਾਂ ਉੱਤੇ ਘੱਟੋ ਘੱਟ ਉਜਰਤਾਂ ਕਾਨੂੰਨ ਲਾਗੂ ਕਰਨ, ਮਿੱਡ ਡੇ ਮੀਲ ਵਰਕਰਾਂ ਨੂੰ ਵਰਤੀ ਭੱਤਾ ਜਾਰੀ ਕਰਨ, ਸਮੂਹ ਵਰਕਰਾਂ ਦਾ ਬੀਮਾ ਵਿਭਾਗੀ ਪੱਧਰ ਉਤੇ ਕਰਨ, ਪੱਚੀ ਵਿਦਿਆਰਥੀਆਂ ਪਿੱਛੇ ਇੱਕ ਕੁੱਕ ਦੀ ਭਰਤੀ ਕਰਨ, ਪ੍ਰੀ ਪ੍ਰਾਇਮਰੀ ਬੱਚਿਆਂ ਦੀ ਗਿਣਤੀ ਮਿੱਡ ਡੇ ਮੀਲ ਯੋਜਨਾ ਲਈ ਕਰਨ ਆਦਿ ਮੰਗਾਂ ਦੀ ਪੂਰਤੀ ਲਈ ਸਰਬਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਸਰਕਾਰ ਤੋਂ ਇਹਨਾਂ ਮੰਗਾਂ ਨੂੰ ਤੁਰੰਤ ਮੰਨਣ ਲਈ ਜ਼ੋਰਦਾਰ ਮੰਗ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਸੁਨੀਤਾ ਰਾਣੀ ਨੂੰ ਜਿਲ੍ਹਾ ਪ੍ਰਧਾਨ, ਗੁਰਜੀਤ ਕੌਰ ਨੂੰ ਜਿਲ੍ਹਾ ਜਰਨਲ ਸਕੱਤਰ ਚੁਣਿਆ ਗਿਆ। ਬਾਕੀ ਅਹੁਦੇਦਾਰਾਂ ਵਿੱਚ ਦੋ ਸੀਨੀਅਰ ਮੀਤ ਪ੍ਰਧਾਨ ਕ੍ਰਮਵਾਰ ਸ੍ਰੀਮਤੀ ਮਨਜੀਤ ਕੌਰ, ਸ਼ਬੀਨਾ ਬੇਗਮ, ਦੋ ਮੀਤ ਪ੍ਰਧਾਨ ਕ੍ਰਮਵਾਰ ਕੁਲਵਿੰਦਰ ਕੌਰ ,ਜਸਵੀਰ ਕੌਰ, ਵਿੱਤ ਸਕੱਤਰ ਕੁਲਵਿੰਦਰ ਕੌਰ ਤੇ ਰਾਣੀ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਇਸ ਮੌਕੇ ਜਿਲ੍ਹਾ ਇਕਾਈ ਦੇ ਵਿਸਥਾਰ ਕਰਨ ਦੇ ਅਧਿਕਾਰ ਜਿਲ੍ਹਾ ਕਮੇਟੀ ਨੂੰ ਦਿੱਤੇ ਗਏ। ਇਸ ਮੌਕੇ ਚੁਣੀਂ ਗਈ ਜਿਲ੍ਹਾ ਪ੍ਰਧਾਨ ਸ੍ਰੀਮਤੀ ਸੁਨੀਤਾ ਰਾਣੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿੱਡ ਡੇ ਮੀਲ ਵਰਕਰਾਂ ਦੇ ਹਿੱਤਾਂ ਤੇ ਪਹਿਰਾ ਦੇਣ ਲਈ ਟੀਮ ਸਮੇਤ ਜੀਅ ਤੋੜ ਕੋਸਿਸ਼ ਕਰੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!