ਪੰਜਾਬ

ਪੰਜਾਬ ਦੇ CM ਭਗਵੰਤ ਮਾਨ ਵਲੋਂ ਸਦਨ ਵਿੱਚ ਵਿਸ਼ਵਾਸ਼ ਮੱਤ ਦਾ ਮਤਾ ਪੇਸ਼

ਭਾਜਪਾ ਮ੍ਰਿਗ ਤ੍ਰਿਸ਼ਣਾ ਦਾ ਹੋਈ ਸ਼ਿਕਾਰ: ਭਗਵੰਤ ਮਾਨ

 

ਸੱਥ ਵਿੱਚ ਬੈਠੇ ਲੋਕ ਰਿਪੋਰਟ ਕਾਰਡ ਤਿਆਰ ਕਰੀ ਬੈਠੇ ਹਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਤੇ ਭਾਜਪਾ ਦੇ ਵਿਧਾਇਕਾਂ ਦੀ ਗੈਰ ਹਾਜ਼ਰੀ ਵਿੱਚ ਭਰੋਸਗੀ ਦਾ ਮਤਾ ਪੇਸ਼ ਕਰ ਦਿੱਤਾ ਗਿਆ ਹੈ। ਜਿਸ ਦੀ ਪ੍ਰੋੜਤਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਤੇ ਤੇ ਬੋਲਦੇ ਕਿਹਾ ਕਿ ਅੱਜ ਵਿਧਾਨਸਭਾ ਵਿੱਚ ਰਿਵਾਜ ਬਣ ਗਿਆ ਕਿ ਵਿਰੋਧੀ ਧਿਰ ਨੇ ਸਦਨ ਦੀ ਕਾਰਵਾਈ ਚੱਲਣ ਨਹੀਂ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਅਲੱਗ ਅਲੱਗ ਵਿਚਾਰ ਆਉਣ। ਮਹਾਤਮਾ ਬੁੱਧ ਦੇ ਸਮੇਂ ਤੋਂ ਬਹਿਸ ਸ਼ੁਰੂ ਹੋ ਗਈ ਸੀ। ਲੋਕਤੰਤਰ ਉਸ ਸਮੇਂ ਤੋਂ ਸ਼ੁਰੂ ਹੋਇਆ ਸੀ।
ਮੁੱਖ ਮੰਤਰੀ ਨੇ ਕਿਹਾ ਵਿਸ਼ਵਾਸ਼ ਦਾ ਮੱਤ ਦਾ ਮਤਲਬ ਲੋਕਾਂ ਨੇ ਸਾਡੇ ਤੇ ਵਿਸ਼ਵਾਸ਼ ਕੀਤਾ ਅਤੇ ਕਨੂੰਨੀ ਤੋਰ ਤੇ ਲੋਕਾਂ ਦੇ ਵਿਸ਼ਵਾਸ਼ ਮਤ ਨੂੰ ਮਨਜ਼ੂਰੀ ਦੇਣ ਲੱਗੇ ਹਾਂ। ਸਾਨੂੰ ਇਹ ਲੱਗ ਰਿਹਾ ਸੀ ਕਿ ਸਾਡਾ ਸਾਥ ਦੇਣਗੇ। ਇਹਨਾਂ ਦੇ ਐਮ ਐਲ ਏ ਵੀ ਖਰੀਦੇ ਗਏ ਹਨ। ਤਾਂ ਓਪਰੇਸ਼ਨ ਲੋਟਸ ਦਾ ਵਿਰੋਧ ਕਰਨਗੇ। ਪਰ ਇਹ ਮਿਲੇ ਹੋਏ ਹਨ । ਮੈਨੂੰ ਲੱਗਦਾ ਕਾਂਗਰਸ ਦੀ ਲੋਕਤੰਤਰ ਵਿੱਚ ਹਾਲ ਹੋ ਗਿਆ ਹੈ ਕੇ ਐਮ ਐਲ ਏ ਵੇਚ ਕੇ ਗੁਜ਼ਾਰਾ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਲੱਗ ਰਿਹਾ ਹੈ ਕਿ ਉਸਦਾ ਕੋਈ ਮਿਸ਼ਨ ਫੇਲ੍ਹ ਹੋ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਜੇ ਮੈਂ ਕੰਮ ਕੀਤੇ ਹਨ ਤਾਂ ਸਾਨੂੰ ਵੋਟ ਦਿਓ। ਪਰ ਇਥੇ ਕਹਿੰਦੇ ਹਨ ਕਿ ਇਕ ਮੌਕਾ ਹੋਰ ਦਿਓ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵਾਲੇ ਮ੍ਰਿਗ ਤ੍ਰਿਸ਼ਨਾ ਪਿੱਛੇ ਭਜਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਰੇਗਿਸਤਾਨ ਵਿੱਚ ਹਿਰਨ ਪਾਣੀ ਦੀ ਇੱਛਾ ਨਾਲ਼ ਮ੍ਰਿਗ ਤ੍ਰਿਸ਼ਨਾ ਪਿੱਛੇ ਭੱਜਦਾ ਹੈ। ਤੇ ਫਿਰ ਅਗੇ ਦਿਖਦੀ ਹੈ ,ਇਸ ਤਰ੍ਹਾਂ ਉਹ ਮਾਰਿਆ ਜਾਂਦਾ ਹੈ।
ਭਾਜਪਾ ਵੀ ਮ੍ਰਿਗ ਤ੍ਰਿਸ਼ਨਾ ਦਾ ਸ਼ਿਕਾਰ ਹੋ ਗਈ ਹੈ। ਮੁੱਖ ਮੰਤਰੀ ਨੇ ਕਿਹਾ ਸਾਡੀ ਪਾਰਟੀ ਵਿਚ ਕਈ ਕਾਹਲੇ ਸੀ। ਮੁੱਖ ਮੰਤਰੀ ਨੇ ਕਿਹਾ ਸਰਕਾਰ ਚੰਗੇ ਕੰਮ ਕਰ ਰਹੀ ਹੈ। ਸਭ ਤੋਂ ਜ਼ਿਆਦਾ ਤਕਲੀਫ਼ ਇਹਨਾਂ ਨੂੰ ਇਕ ਵਿਧਾਇਕ,ਇਕ ਪੈਨਸ਼ਨ ਦੀ ਸੀ, ਕੁੱਝ ਹਾਈ ਕੋਰਟ ਚਲੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜ਼ੀਰੋ ਬਿਲ ਆਉਣ ਲੱਗ ਪਏ ਹਨ। ਅਸ਼ੀ ਆਊਟ ਸੋਰਸ ਸਿਸਟਮ ਬੰਦ ਕਰ ਕਰਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਬੱਤਰਾ ਥੀਏਟਰ ਕੋਲ ਖਿਆਲੀ ਵਿਧਾਨ ਸਭਾ ਲਗਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਜੇ ਐਕਟਿੰਗ ਕਰਨੀ ਸੀ ਤਾਂ ਬੱਤਰਾ ਥੀਏਟਰ ਵਿੱਚ ਕਰ ਲੈਂਦੇ।
ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸੱਥਾਂ ਵਿੱਚ ਬੈਠ ਕੇ ਦੇਖ ਰਹੇ ਹਨ। ਲੋਕ ਰਿਪੋਰਟ ਕਾਰਡ ਰੱਖੀ ਬੈਠੇ ਹਨ। ਸਾਡੇ ਵਿਧਾਇਕਾਂ ਨੂੰ ਵੀ ਦੱਸਣ ਚਾਹੁੰਦੇ ਹਾਂ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!