ਪੰਜਾਬ

ਦੀਪ ਸਿੱਧੂ ਦੀ ਗਿਰਫਤਾਰੀ ਕਦੋ , ਸ਼ਰੇਆਮ ਫੇਸਬੂਕ ਤੇ ਲਈ ਸੀ ਜਿੰਮੇਵਾਰੀ

ਦਿੱਲੀ ਪੁਲਿਸ ਵਲੋਂ ਕਿਸਾਨਾਂ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ ਪਰ ਦੀਪ ਸਿੱਧੂ ਇਸ ਸਮੇ ਅਜਾਦ ਘੁੰਮ ਰਿਹਾ ਹੈ ।  ਸਵਾਲ ਉੱਠ ਰਿਹਾ ਹੈ ਕਿ ਦੀਪ ਸਿੱਧੂ ਦੀ ਗਿਰਫਤਾਰੀ ਕਦੋ ਹੋਵੇਗੀ ? ਦੂਜੇ ਪਾਸੇ ਸ਼ਾਂਤੀ ਪੂਰਨ ਮਾਰਚ ਕਰ ਵਾਲੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਦੀਪ ਸਿੱਧੂ ਲਾਲਾ ਕਿਲ੍ਹੇ ਦੀ ਘਟਨਾ ਦਾ ਮੁਖ ਕਿਨ ਪਿੰਨ ਹੈ,  ਪਰ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ।
ਦੀਪ ਸਿੱਧੂ ਲਾਲ ਕਿਲ੍ਹੇ ਤੇ ਹੰਗਾਮਾ ਕਰਵਾ ਕੇ ਬੜੇ ਅਰਾਮ ਨਾਲ ਨਿਕਲ ਗਿਆ ਹੈ । ਦਿੱਲੀ ਪੁਲਿਸ ਵਲੋਂ ਦੀਪ ਸਿੱਧੂ ਦੀ ਗਿਰਫਤਾਰੀ ਲਈ ਤੇਜੀ ਨਹੀਂ ਦਿਖਾਈ ਜਾ ਰਹੀ ਹੈ । ਦੀਪ ਸਿੱਧੂ ਭਾਜਪਾ ਨੇਤਾਵਾਂ ਨੇ ਕਰੀਬੀ ਮੰਨਿਆ ਜਾ ਰਿਹਾ ਹੈ ਉਸਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਅਮਿਤ ਸ਼ਾਹ ਤੇ ਸਨੀ ਦਿਓਲ ਨਾਲ ਫੋਟੋ ਵੀ ਸਾਹਮਣੇ ਆ ਚੁਕਿਆ ਹੈ । ਦੀਪ ਸਿੱਧੂ ਤੇ ਭਾਜਪਾ ਦੇ ਏਜੇਂਟ ਹੋਣ ਦਾ ਵੀ ਇਲਜਾਮ ਲੱਗ ਰਿਹਾ ਹੈ । ਕਿਸਾਨ ਮੋਰਚਾ ਨੇ ਦੀਪ ਸਿੱਧੂ ਨੂੰ ਦਲਾਲ ਦਾ ਦਰਜ਼ਾ ਦਿਤਾ ਹੈ । ਪੁਲਿਸ ਵਲੋਂ ਦਿੱਲੀ ਵਿਚ ਕਿਸਾਨਾਂ ਨੂੰ ਜਬਰੀ ਜਗ੍ਹਾ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਦੀਪ ਸਿੱਧੂ ਕਿਥੇ ਹੈ ਕਿਸੇ ਨੂੰ ਨਹੀਂ ਪਤਾ ਹੈ ।  ਜਿਸ ਨੇ ਲਾਲ ਕਿਲ੍ਹੇ ਤੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ ।  ਦੀਪ ਸਿੱਧੂ ਆਪਣੇ ਸਾਥੀਆਂ ਨਾਲ ਲਾਲ ਕਿਲੇ ਤੇ ਪਹੁਚ ਗਿਆ ਤੇ ਫਿਰ ਮੋਟਰ ਸਾਇਕਲ ਲੈ ਕੇ ਦੌੜ ਗਿਆ ਹੈ , ਜਿਸ ਸਾਰੇ ਅੰਦੋਲਨ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ ।
ਦਿੱਲੀ ਪੁਲਿਸ ਵਲੋਂ ਦੀਪ ਸਿੱਧੂ ਦੀ ਗਿਰਫਤਾਰੀ ਲਈ ਤੇਜੀ ਨਹੀਂ ਦਿਖਾਈ ਜਾ ਰਹੀ ਹੈ । ਜਿਸ ਨਾਲ ਕਈ ਸਵਾਲ ਉੱਠ ਰਹੇ ਹਨ । ਆਖਰ ਦੀਪ ਸਿੱਧੂ ਕਦੋ ਪੁਲਿਸ ਦੀ ਹਿਰਾਸਤ ਵਿਚ ਹੋਵੇਗਾ ।
ਦੂਜੇ ਪਾਸੇ ਕਿਸਾਨ ਮੋਰਚੇ ਦੇ ਨੇਤਾ ਜਿਨ੍ਹਾਂ ਨੇ ਸ਼ਾਂਤੀ ਪੂਰਨ ਟ੍ਰੈਕਟਰ ਮਾਰਚ ਕੀਤਾ ਹੈ । ਉਨ੍ਹਾਂ ਨੂੰ ਲੁਕ ਆਉਟ ਨੋਟਿਸ ਜਾਰੀ ਕੀਤਾ ਗਿਆ ਹੈ । ਉਨ੍ਹਾਂ ਦੇ ਪਾਸਪੋਰਟ ਤਕ ਜਬਤ ਕਰ ਲਏ ਹਨ।   ਸਭ ਤੋਂ ਪਹਿਲਾ ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ,  ਉਸਤੋਂ ਬਾਅਦ ਦੀਪ ਸਿੱਧੂ ਤੇ ਮਾਮਲਾ ਦਰਜ ਕੀਤਾ ਗਿਆ ਹੈ । ਪਰ ਦੀਪ ਸਿੱਧੂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ । ਦੂਜੇ ਪਾਸੇ ਕਿਸਾਨ ਨੇਤਾ ਰਾਕੇਸ਼ ਟਿਕੈਟ ਨੂੰ ਗਾਜੀਪੁਰ ਬਾਰਡਰ ਤੇ ਕਿਵੇਂ ਪ੍ਰੇਸ਼ਾਨ ਕੀਤਾ ਗਿਆ ਹੈ । ਸਭ ਨੇ ਦੇਖਿਆ ਹੈ । ਕਿਸਾਨਾਂ ਨੂੰ ਗਾਜੀਪੁਰ ਖਾਲੀ ਕਰਨ ਲਈ ਕਿਹਾ ਗਿਆ ਪਰ ਦੀਪ ਸਿੱਧੂ ਨੂੰ ਲੈ ਕੇ ਦਿੱਲੀ ਪੁਲਿਸ ਅਜੇ ਐਕਸ਼ਨ ਵਿਚ ਨਹੀਂ ਆਈ ਹੈ । ਜੋ ਕਈ ਸਵਾਲ ਖੜੇ ਕਰ ਰਿਹਾ ਹੈ । ਦੀਪ ਸਿੱਧੂ ਸ਼ਰੇਆਮ ਫੇਸ ਬੁਕ ਤੇ ਲਾਇਵ ਹੋ ਕੇ ਕਿਸਾਨਾਂ ਨੂੰ ਧਮਕੀਆਂ ਦੇ ਰਿਹਾ ਹੈ । ਸਿੱਧੂ ਸ਼ਰੇਆਮ ਲਾਲ ਕਿਲ੍ਹੇ ਤੇ ਹੰਗਾਮਾ ਕਰਦਾ ਨਜ਼ਰ ਆਇਆ ਸੀ , ਪਰ ਪੁਲਿਸ ਨੇ ਫਿਰ ਵੀ ਉਸਨੂੰ ਜਾਣ ਦੇ ਦਿੱਤਾ ਸੀ । ਉਧਰ ਭਾਜਪਾ ਦੇ ਦੋਸ਼ ਲੱਗ ਰਹੇ ਹਨ ਕਿ ਉਸ ਵਲੋਂ ਅੰਦੋਲਨ ਨੂੰ ਖਤਮ ਕਰਨ ਲਈ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!