ਚੰਡੀਗੜ੍ਹ

ਮਰਹੂਮ ਮੁਲਾਜਮ ਆਗੂ ਜਸਵੰਤ ਸਿੰਘ ਰੰਧਾਵਾ ਦੀ ਯਾਦ ਨੂੰ ਸਮਰਪਿਤ ਲੋੜਵੰਦਾਂ ਲਈ ਲੰਗਰ ਲਗਾਇਆ

ਮਰਹੂਮ ਮੁਲਾਜਮ ਆਗੂ ਜਸਵੰਤ ਸਿੰਘ ਰੰਧਾਵਾ,ਸਾਬਕਾ ਚੇਅਰਮੈਨ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ, ਸਾਬਕਾ ਪ੍ਰਧਾਨ ਪੰਜਾਬ ਰਾਜ ਮੁਲਾਜ਼ਮ ਦਲ,ਸਾਬਕਾ ਪ੍ਰਧਾਨ ਪੰਜਾਬ ਸਟੇਟ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਅਤੇ ਨਿਡਰ ਉਘੇ ਮੁਲਾਜ਼ਮ ਲਿਡਰ ਆਗੂ,ਧਾਰਮਿਕ,ਸਾਹਿਤ,
ਸਭਿਆਚਾਰਕ,ਖੇਡਾਂ ਸਮਾਜਿਕ ਖੇਤਰ ਅਤੇ ਉਘੇ ਸਮਾਜ ਸੇਵੀ ਦੀ 20ਵੀ ਬਰਸੀ ਦੇ ਮੌਕੇ ਤੇ ਰੰਧਾਵਾ ਪਰਿਵਾਰ ਅਤੇ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ( ਜੱਗ ਜਿਉਂਦਿਆਂ ਦੇ ਮੇਲੇ ) ਗੁਰੱਪ ਦੇ ਸਤਿਕਾਰਯੋਗ ਮੈਬਰਾਂ ਦੇ ਸਹਿਯੋਗ ਨਾਲ  ਉਨਾਂ ਦੀ ਯਾਦ ਨੂੰ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਰਕਾਰੀ ਹਸਪਤਾਲ-16,ਚੰਡੀਗੜ੍ਹ ਵਿਖੇ ਮਿਤੀ 24-12-2022 ਦਿਨ ਸ਼ਨਿੱਚਰਵਾਰ ਨੂੰ ਲੋੜਵੰਦਾਂ ਲਈ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਪਰਮਦੀਪ ਸਿੰਘ ਭਬਾਤ ਟਰੱਸਟ ਦੇ ਮੁੱਖ ਸਰਪ੍ਰਸਤ ਨੇ ਅਰਦਾਸ ਕਰਕੇ ਲੰਗਰ ਦੀ ਸ਼ੁਰੂਆਤ ਕੀਤੀ ਤੇ ਭੁਪਿੰਦਰ ਝੱਜ,ਕਰਮਜੀਤ ਬੱਗਾ,ਲਖਵਿੰਦਰ ਲੱਖੀ,ਗੁਰਮੀਤ ਮਨੋਲੀ,ਤਰਜਿੰਦਰ ਤੇਜੀ, ਹਰਚਰਨ ਬਰਾੜ, ਜਸਕਰਨ ਰੰਧਾਵਾ, ਹਰਵੀਰ ਬਾਂਸੇਪੁਰ,ਬਲਵੀਰ ਬੱਬੀ ਅਤੇ ਹੋਰ ਸਾਥੀਆਂ ਨੇ ਲੰਗਰ ਵਰਤਾਇਆ ਅਤੇ ਜਸਪ੍ਰੀਤ ਰੰਧਾਵਾ ਨੇ ਸਭ ਦਾ ਧੰਨਵਾਦ ਕੀਤਾ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!